Ajab-gajab demand: ਰਾਸ਼ਟਰ ਕਵੀ ਤੇ ਭਾਜਪਾ ਦੇ ਸੀਨੀਅਰ ਨੇਤਾ ਸਤਨਾਰਾਇਣ ਸੱਤਨ ਦੀ ਬੇਟੀ ਨੇ ਇੰਦੌਰ ਜ਼ਿਲ੍ਹਾ ਪ੍ਰਸ਼ਾਸਨ ਤੇ ਟ੍ਰੈਫਿਕ ਵਿਭਾਗ ਤੋਂ ਅਜਬ-ਗਜਬ ਮੰਗ ਕੀਤੀ ਹੈ। ਉਸ ਨੇ ਬਾਹੂਬਲੀ ਫਿਲਮ ਦੇ ਭੱਲਾਲਦੇਵ ਦੇ ਰੱਥ ਦੀ ਤਰਜ਼ 'ਤੇ ਆਪਣੀ ਕਾਰ ਦੇ ਅੱਗੇ ਪਹੀਆ ਲਗਾਉਣ ਦੀ ਮੰਗ ਕੀਤੀ ਹੈ। ਦਰਅਸਲ ਇੰਦੌਰ ਟਰੈਫਿਕ ਤੋਂ ਪ੍ਰੇਸ਼ਾਨ 9 ਮਹੀਨੇ ਦੀ ਗਰਭਵਤੀ ਔਰਤ ਨੇ ਇੰਦੌਰ ਪ੍ਰਸ਼ਾਸਨ ਤੇ ਟਰਾਂਸਪੋਰਟ ਵਿਭਾਗ ਤੋਂ ਭੱਲਾਲਦੇਵ ਦੇ ਰੱਥ ਦੀ ਤਰਜ਼ 'ਤੇ ਆਪਣੀ ਕਾਰ 'ਤੇ ਪਹੀਆ ਲਗਾਉਣ ਦੀ ਇਜਾਜ਼ਤ ਮੰਗੀ ਹੈ।
ਸ਼ਖਸ ਨੇ ਆਨਲਾਈਨ ਖਰੀਦੀ ਪੁਰਾਣੀ ਅਲਮਾਰੀ, ਘਰ ਲਿਆ ਖੋਲ੍ਹੀ ਤਾਂ ਵਿੱਚੋਂ ਨਿਕਲੇ 1 ਕਰੋੜ ਰੁਪਏ ਕੈਸ਼!
ਕਨੂਪ੍ਰਿਆ ਸੱਤਨ ਦਾ ਕਹਿਣਾ ਹੈ ਕਿ ਮੇਰੀ ਕਾਰ ਦੇ ਪਿੱਛੇ ਗਰਭਵਤੀ ਔਰਤ ਤੇ ਡਰਾਈਵ ਲਿਖੇ ਹੋਣ ਦੇ ਬਾਵਜੂਦ ਲੋਕ ਗਲਤ ਤਰੀਕੇ ਨਾਲ ਓਵਰਟੇਕ ਕਰਦੇ ਹਨ। ਰਾਤ ਦੇ ਸਮੇਂ ਹਾਈ ਬੀਮ ਲਾਈਟਾਂ ਜਗਦੀਆਂ ਹਨ, ਜਿਸ ਕਾਰਨ ਮੈਂ ਅਸੁਰੱਖਿਅਤ ਮਹਿਸੂਸ ਕਰਦੀ ਹਾਂ। ਹਾਲਾਂਕਿ ਟਰੈਫਿਕ ਵਿਭਾਗ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਚੌਰਾਹਿਆਂ 'ਤੇ ਚਲਾਨ ਕੱਟਦੀ ਨਜ਼ਰ ਆਉਂਦੀ ਹੈ ਪਰ ਇੰਦੌਰ ਦੇ ਲੋਕ ਜਾਗਰੂਕ ਨਹੀਂ ਹਨ। ਇਸ ਲਈ ਮੈਂ ਚਾਹੁੰਦੀ ਹਾਂ ਕਿ ਮੈਨੂੰ ਭੱਲਾਲਦੇਵ ਦੇ ਰੱਥ ਦੀ ਤਰਜ਼ 'ਤੇ ਆਪਣੀ ਕਾਰ ਦੇ ਅੱਗੇ ਪਹੀਆ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਅਜੀਬ ਮਾਮਲਾ : ਲੋਨ ਦੇ 31 ਪੈਸੇ ਪਿੱਛੇ SBI ਨੇ ਕਿਸਾਨ ਨੂੰ ਨਹੀਂ ਦਿੱਤੀ NOC , ਹਾਈਕੋਰਟ ਨੇ ਬੈਂਕ ਨੂੰ ਲਗਾਈ ਫਟਕਾਰ
ਦੂਜੇ ਪਾਸੇ ਕਨੂਪ੍ਰਿਆ ਨੇ ਦੱਸਿਆ ਕਿ ਗਰਭਵਤੀ ਔਰਤ ਲਈ ਕਾਰ ਚਲਾਉਣਾ ਕਿੰਨਾ ਔਖਾ ਹੈ ਅਤੇ ਰਾਤ ਸਮੇਂ ਲੋਕ ਗਲਤ ਸਾਈਡ 'ਤੇ ਗੱਡੀ ਚਲਾਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਨੂਪ੍ਰਿਆ ਨੇ ਟਰਾਂਸਪੋਰਟ ਵਿਭਾਗ 'ਤੇ ਵੀ ਸਵਾਲ ਚੁੱਕੇ ਹਨ। ਕਨੂਪ੍ਰਿਆ ਦਾ ਕਹਿਣਾ ਹੈ ਕਿ ਟਰਾਂਸਪੋਰਟ ਵਿਭਾਗ ਬਿਨਾਂ ਟੈਸਟ ਲਏ ਲੋਕਾਂ ਨੂੰ ਲਾਈਸੈਂਸ ਦੇ ਦਿੰਦਾ ਹੈ।