ਮੋਗਾ: ਪੰਜਾਬ ਦੇ ਜ਼ਿਲ੍ਹਾ ਮੋਗੇ (Moga, punjab) ਦੇ ਪਿੰਡ ਰੋਡੇ ਵਿੱਚ ਅਚਾਨਕ ਹਾਲਾਤ ਉਸ ਵੇਲੇ ਤਣਾਅ ਭਰੇ ਹੋ ਗਏ ਜਦੋਂ ਜ਼ਿਲ੍ਹੇ ਦੇ ਹੀ ਪਿੰਡ ਕੋਕਰੀ ਫੂਲਾ ਸਿੰਘ ਦਾ ਬਲਵਿੰਦਰ ਸਿੰਘ ਨਾਮਕ ਨੌਜਵਾਨ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਕੇਸਰੀ ਝੰਡਾ (Kesari Flag) ਲੈ ਕੇ ਪਿੰਡ ਰੋਡੇ ਵਿੱਚ ਸਥਿਤ ਰਿਲਾਇੰਸ ਕੰਪਨੀ ਦੇ ਮੋਬਾਈਲ ਟਾਵਰ ਉੱਤੇ ਚੜ੍ਹ (Climb on mobile tower) ਗਿਆ।


ਇਸ ਬਾਰੇ ਜਿਵੇਂ ਹੀ ਇਲਾਕਾ ਵਾਸੀਆਂ ਨੂੰ ਸੂਚਨਾ ਮਿਲੀ ਤਾਂ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ, ਡੀਐਸਪੀ ਬਾਘਾਪੁਰਾਨਾ ਸ਼ਮਸ਼ੇਰ ਸਿੰਘ ਸ਼ੇਰਗਿਲ ਭਾਰੀ ਪੁਲਿਸ ਫੋਰਸ ਨਾਲ ਮੌਕੇ ਉੱਤੇ ਪਹੁੰਚ ਗਏ।  ਟਾਵਰ ਉੱਤੇ ਚੜ੍ਹੇ ਨੌਜਵਾਨ ਨੇ ਟਾਵਰ ਤੋਂ ਇੱਕ ਪੱਤਰ ਵੀ ਹੇਠਾਂ ਸੁੱਟਿਆ ਹੈ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਹੈ।





ਇਸ ਪੱਤਰ ਵਿੱਚ ਟਾਵਰ ਉੱਤੇ ਚੜ੍ਹੇ ਨੌਜਵਾਨ ਨੇ ਦਿਨ-ਬ-ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਉਸ ਨੇ ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਜੇਲ੍ਹ ਅੰਦਰ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਨੂੰ ਵੀ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ।


ਇਸ ਦੇ ਨਾਲ ਹੀ ਨੌਜਵਾਨ ਨੇ ਸਿੱਖ ਕੌਮ ਨੂੰ ਇੱਕ ਘੱਟ ਗਿਣਤੀ ਕੌਮ ਦੱਸਦੇ ਹੋਏ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਮੰਗੀ ਹੈ। ਨੌਜਵਾਨ ਨੇ ਪੰਜਾਬ ਵਿੱਚ ਆਪਣੇ ਛੋਟੇ ਭਰਾ ਦੀ ਤੇ ਕੇਂਦਰ ਵਿੱਚ ਆਪਣੇ ਵੱਡੇ ਭਰਾ ਦੀ ਸਰਕਾਰ ਦੱਸਦੇ ਹੋਏ ਸਰਕਾਰਾਂ ਤੋਂ ਬਹੁਤ ਆਸ ਦੀ ਗੱਲ ਕਹੀ ਹੈ।


ਇਹ ਵੀ ਪੜ੍ਹੋ: ਐਮਜ਼ੌਨ ਪ੍ਰਾਈਮ ਵੀਡੀਓ ਨੇ ਲਗਾਈ ਵੈੱਬ ਸੀਰੀਜ਼ ਅਤੇ ਫਿਲਮਾਂ ਦੀ ਰਿਲੀਜ਼ ਦੀ ਝੜੀ, ਅਕਸ਼ੇ ਅਤੇ ਸ਼ਾਹਿਦ ਦੀਆਂ ਇਹ ਫਿਲਮਾਂ ਵੀ ਓਟੀਟੀ 'ਤੇ