ਮੁੰਬਈ: ਐਮਜ਼ੌਨ ਪ੍ਰਾਈਮ ਵੀਡੀਓ ਨੇ ਵੀਰਵਾਰ ਨੂੰ ਮੁੰਬਈ ਵਿੱਚ ਇੱਕ ਜਾਂ ਦੋ ਨਹੀਂ ਸਗੋਂ ਲਗਭਗ 40 ਵੈੱਬ ਸੀਰੀਜ਼ ਅਤੇ ਫਿਲਮਾਂ ਦਾ ਐਲਾਨ ਕੀਤਾ। ਇਨ੍ਹਾਂ ਚੋਂ ਕੁਝ ਤਾਂ ਲੋਕਾਂ ਨੂੰ ਪਹਿਲਾਂ ਹੀ ਪਤਾ ਹਨ ਪਰ ਕੁਝ ਨਵੇਂ ਪ੍ਰੋਜੈਕਟਾਂ ਬਾਰੇ ਤਾਂ ਲੋਕਾਂ ਨੂੰ ਪਤਾ ਹੀ ਨਹੀਂ। ਇਹ ਸਾਰੀਆਂ ਵੈੱਬ ਸੀਰੀਜ਼ ਅਤੇ ਫਿਲਮਾਂ ਆਉਣ ਵਾਲੇ ਸਮੇਂ 'ਚ ਰਿਲੀਜ਼ ਹੋਣਗੀਆਂ।
ਅਕਸ਼ੇ ਕੁਮਾਰ ਦੀ ਰਾਮ ਸੇਤੂ ਤੋਂ ਲੈ ਕੇ ਸ਼ਾਹਿਦ ਕਪੂਰ ਦੀ ਫਰਜ਼ੀ ਤੱਕ ਇਸ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਜਦੋਂ ਕਿ ਉਮੀਦ ਕੀਤੀ ਜਾ ਰਹੀ ਸੀ ਕਿ ਰਾਮ ਸੇਤੂ ਸਿਨੇਮਾਘਰਾਂ 'ਤੇ ਆਵੇਗੀ। ਇਸੇ ਤਰ੍ਹਾਂ ਤਾਮਿਲ, ਤੇਲਗੂ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਅੱਜ ਫਿਲਮਾਂ ਦਾ ਐਲਾਨ ਕੀਤਾ ਗਿਆ ਹੈ। ਆਓ ਇਨ੍ਹਾਂ ਚੋਂ ਕੁਝ ਫਿਲਮਾਂ ਅਤੇ ਵੈੱਬ ਸੀਰੀਜ਼ ਬਾਰੇ ਦੱਸਦੇ ਹਾਂ।
ਰਾਮ ਸੇਤੁ- ਅਕਸ਼ੇ ਕੁਮਾਰ, ਜੈਕਲੀਨ ਫਰਨਾਂਡੀਜ਼ ਅਤੇ ਨੁਸਰਤ ਭਰੂਚਾ ਸਟਾਰਰ ਫਿਲਮ ਰਾਮ ਸੇਤੂ ਸਿਰਫ ਐਮਜ਼ੌਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ। ਐਲਾਨ ਦੇ ਨਾਲ ਹੀ ਫਿਲਮ ਦਾ ਨਵਾਂ ਪੋਸਟਰ ਵੀ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ ਇਸ ਦੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਫਰਜ਼ੀ- ਸ਼ਾਹਿਦ ਕਪੂਰ 'ਰਾਜ ਐਂਡ ਡੀਕੇ' ਵੈੱਬ ਸੀਰੀਜ਼ ਫਰਜ਼ੀ ਨਾਲ ਆਪਣਾ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਹ ਸੀਰੀਜ਼ ਐਮਜ਼ੌਨ ਪ੍ਰਾਈਮ 'ਤੇ ਆਵੇਗੀ। ਸ਼ਾਹਿਦ ਕਪੂਰ ਦੇ ਨਾਲ ਇਸ ਸੀਰੀਜ਼ 'ਚ ਵਿਜੇ ਸੇਤੂਪਤੀ ਅਤੇ ਰਾਸ਼ੀ ਖੰਨਾ ਵੀ ਨਜ਼ਰ ਆਉਣਗੇ।
ਗੁਲਕੰਦ- ਕੁਨਾਲ ਖੇਮੂ, ਪੰਕਜ ਤ੍ਰਿਪਾਠੀ ਅਤੇ ਪਾਤਰਾਲੇਖਾ ਦੀ ਇਸ ਸੀਰੀਜ਼ ਦਾ ਨਿਰਦੇਸ਼ਨ ਵੀ ਫੈਮਿਲੀ ਮੈਨ ਦੇ ਨਿਰਦੇਸ਼ਕ ਰਾਜ ਐਂਡ ਡੀ.ਕੇ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਇਸ ਤਰ੍ਹਾਂ ਦੀ ਸਟਾਰਕਾਸਟ ਇਕੱਠੀ ਹੋਵੇਗੀ।
ਧੂਤਾ:- ਸਾਊਥ ਸਟਾਰ ਨਾਗਾ ਚੈਤੰਨਿਆ ਧੂਤਾ ਨਾਲ ਆਪਣਾ ਡਿਜੀਟਲ ਡੈਬਿਊ ਕਰ ਰਿਹਾ ਹੈ। ਇਸ ਵਿੱਚ ਉਹ ਇੱਕ ਪੱਤਰਕਾਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਇੱਕ ਅਲੌਕਿਕ ਡਰਾਉਣੀ ਵੈੱਬ ਸੀਰੀਜ਼ ਹੋਣ ਜਾ ਰਹੀ ਹੈ। ਇਸ ਬਾਰੇ ਪਹਿਲਾਂ ਹੀ ਖ਼ਬਰਾਂ ਸੀ ਅਤੇ ਹੁਣ ਇਸ ਦਾ ਅਧਿਕਾਰਤ ਐਲਾਨ ਕੀਤਾ ਗਿਆ ਹੈ।
ਬ੍ਰੀਦ: ਇਨਟੂ ਦ ਸ਼ੈਡੋਜ਼ 3- ਅਭਿਸ਼ੇਕ ਬੱਚਨ, ਅਮਿਤ ਸਾਧ, ਨਿਤਿਆ ਮੈਨਨ, ਨਵੀਨ ਕਸਤੂਰੀਆ, ਸਯਾਮੀ ਖੇਰ ਦਾ ਤੀਜਾ ਸੀਜ਼ਨ ਵੀ ਦਸਤਕ ਦੇਣ ਜਾ ਰਿਹਾ ਹੈ। ਜੇ ਦੀ ਹੋਂਦ ਅਤੇ ਉਸਦੀ ਵਿਚਾਰਧਾਰਾ ਇੱਕ ਵਾਰ ਫਿਰ ਸਾਹਮਣੇ ਆਵੇਗਾ ਅਤੇ ਉਹ ਆਪਣੇ ਸ਼ੁਰੂ ਕੀਤੇ ਕੰਮ ਨੂੰ ਪੂਰਾ ਕਰਨ ਲਈ ਤਿਆਰ ਹੈ, ਜਿਸ ਤੋਂ ਬਾਅਦ ਅਵਿਨਾਸ਼ ਦਾ ਸਾਹਮਣਾ ਦੋ ਚਿਹਰਿਆਂ ਨਾਲ ਹੁੰਦਾ ਹੈ।
ਮਿਰਜ਼ਾਪੁਰ: ਪੰਕਜ ਤ੍ਰਿਪਾਠੀ, ਅਲੀ ਫਜ਼ਲ ਅਤੇ ਸ਼ਵੇਤਾ ਤ੍ਰਿਪਾਠੀ ਸਟਾਰਰ ਸੀਰੀਜ਼ ਦਾ ਤੀਜਾ ਸੀਜ਼ਨ ਵੀ ਜਲਦੀ ਹੀ ਆਉਣ ਵਾਲਾ ਹੈ। ਐਮਾਜ਼ੌਨ ਨੇ ਵੀ ਇਸ ਦਾ ਐਲਾਨ ਕੀਤਾ ਹੈ। ਇਸ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ। ਗੁੱਡੂ ਭਈਆ ਤੇ ਕਲੀਨ ਆਹਮੋ-ਸਾਹਮਣੇ ਹੋਣਗੇ।
ਇਹ ਵੀ ਪੜ੍ਹੋ: