ਨਵੀਂ ਦਿੱਲੀ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਪ੍ਰੇਮਿਕਾ ਕੈਰੀ ਸਾਇਮੰਡਜ਼ ਨਾਲ ਵਿਆਹ ਕਰਾਉਣਗੇ। ਇਹ ਉਨ੍ਹਾਂ ਦਾ ਤੀਜਾ ਵਿਆਹ ਹੈ। ਪ੍ਰਧਾਨ ਮੰਤਰੀ ਜੌਨਸਨ ਦੀ ਪ੍ਰੇਮਿਕਾ ਹਾਲ ਹੀ ਵਿੱਚ ਗਰਭਵਤੀ ਹੋ ਗਈ ਸੀ। ਇਹ ਮੰਨਿਆ ਜਾਂਦਾ ਹੈ ਕਿ ਇਸ ਸਾਲ ਉਹ ਗਰਮੀ ਦੇ ਮੌਸਮ ਵਿੱਚ ਪਿਤਾ ਬਣ ਸਕਦੇ ਹਨ। ਜੌਨਸਨ ਬ੍ਰਿਟੇਨ ਦੇ ਪਹਿਲਾ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਰਹਿੰਦੇ ਹੋਏ ਤਲਾਕ ਲੈ ਲਿਆ ਤੇ ਫਿਰ ਕਾਰਜਕਾਲ ਸਮੇਂ ਹੀ ਵਿਆਹ ਕੀਤਾ।


ਸਾਇਮੰਡਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਜੌਨਸਨ ਨਾਲ ਆਪਣੀ ਫੋਟੋ ਸਾਂਝੀ ਕਰਦਿਆਂ ਮੰਗਣੀ ਦਾ ਐਲਾਨ ਕੀਤਾ। ਉਨ੍ਹਾਂ ਲਿਖਿਆ, "ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਹਿਲਾਂ ਹੀ ਪਤਾ ਹੋਵੇਗਾ, ਦੱਸ ਦੇਈਏ ਕਿ ਅਸੀਂ ਪਿਛਲੇ ਸਾਲ ਦੇ ਅੰਤ ਵਿੱਚ ਮੰਗਣੀ ਕਰ ਲਈ ਹੈ। ਹੁਣ ਅਸੀਂ ਗਰਮੀ ਦੀ ਸ਼ੁਰੂਆਤ ਵਿੱਚ ਇੱਕ ਬੱਚੇ ਦੀ ਉਮੀਦ ਕਰ ਰਹੇ ਹਾਂ।"

55 ਸਾਲਾ ਜੌਨਸਨ ਦਾ ਦੋ ਵਾਰ ਤਲਾਕ ਹੋ ਚੁੱਕਾ ਹੈ। ਸਾਲ 2018 ਵਿੱਚ, ਉਨ੍ਹਾਂ ਆਪਣਾ 26 ਸਾਲਾ ਵਿਆਹ ਟੁੱਟਣ ਦਾ ਐਲਾਨ ਕੀਤਾ ਸੀ। ਉਹ ਪਿਛਲੇ ਸਾਲ ਤੋਂ 31 ਸਾਲਾ ਸਾਈਮੰਡਜ਼ ਨਾਲ ਰਿਸ਼ਤੇ ਵਿੱਚ ਹੈ।

ਬੋਰਿਸ ਜੌਨਸਨ ਨੇ ਦਸੰਬਰ ਵਿੱਚ ਯੂਕੇ ਦੀਆਂ ਆਮ ਚੋਣਾਂ ਵਿੱਚ ਜ਼ੋਰਦਾਰ ਜਿੱਤ ਪ੍ਰਾਪਤ ਕੀਤੀ ਸੀ। ਉਹ ਬ੍ਰਿਟੇਨ ਦੇ 250 ਸਾਲਾਂ ਦੇ ਲੋਕਤੰਤਰੀ ਇਤਿਹਾਸ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜੋ ਅਹੁਦੇ 'ਤੇ ਰਹਿੰਦੇ ਹੋਏ ਵਿਆਹ ਕਰਨਗੇ। ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਰਹਿਣ ਵਾਲੇ ਪਹਿਲੇ ਅਣਵਿਆਹੇ ਜੋੜੇ ਵਜੋਂ ਇਤਿਹਾਸ ਰਚ ਚੁੱਕੇ ਹਨ।