ਬਾਰਬੀ ਦੇ ਪ੍ਰੇਮੀ ਵਰਗਾ ਦਿੱਖਣ ਲਈ ਅਨੋਖਾ ਕੰਮ ਕਰ ਦਿੱਤਾ ਇਸ ਨੇ
ਜਾਣਕਾਰੀ ਮੁਤਾਬਿਕ 29 ਸਾਲਾਂ ਦੇ ਮਾਰੀਸੀਓ ਦੀ ਖ਼ਾਹਿਸ਼ ਅਸਲ ਜ਼ਿੰਦਗੀ 'ਚ ਕੇਨ ਡਾਲ ਜਿਹਾ ਦਿੱਖਣ ਦੀ ਸੀ। ਪਹਿਲਾਂ ਤੋਂ ਹੀ ਕਈ ਵਾਰ ਸਰਜਰੀ ਕਰਵਾ ਚੁੱਕੇ ਮਾਰੀਸੀਓ ਨੇ ਇਸ ਲਈ ਆਪਣੀਆਂ ਪੱਸਲੀਆਂ ਕਢਵਾਉਣ ਦੀ ਤਿਆਰੀ ਕੀਤੀ। ਦੱਸਣਯੋਗ ਹੈ ਕਿ ਅਜਿਹਾ ਕਰਨ ਲਈ ਉਹ ਬਰਾਜ਼ੀਲ ਤੋਂ ਅਮਰੀਕਾ ਗਿਆ ਅਤੇ ਇੱਥੇ ਸਰਜਰੀ ਨੂੰ ਲੈ ਕੇ ਦੋ ਡਾਕਟਰਾਂ ਨਾਲ ਮੁਲਾਕਾਤ ਕੀਤੀ।
ਮਾਰੀਸੀਓ ਇਸ ਤੋਂ ਪਹਿਲਾਂ ਛਾਤੀ, ਬਾਂਹਾਂ ਲੈ ਕੇ ਨੱਕ ਦੀਆਂ ਚਾਰ ਸਰਜਰੀਆਂ ਅਤੇ ਬੁੱਲ੍ਹਾਂ ਦੀ ਸਰਜਰੀ ਵੀ ਕਰਵਾ ਚੁਕਾ ਹੈ। ਇਨ੍ਹਾਂ ਸਰਜਰੀਆਂ ਨੂੰ ਲੈ ਕੇ ਮਾਰੀਸੀਓ ਦਾ ਕਹਿਣਾ ਹੈ ਕਿ ਉਹ ਆਪਣੀ ਲੁੱਕ ਨੂੰ ਲੈ ਕੇ ਇਨਸਿਕਿਓਰ ਹੈ।
ਇੱਥੇ ਡਾਕਟਰਾਂ ਨੇ ਇਸ ਪ੍ਰੋਸੀਜਰ ਨੂੰ ਬਹੁਤ ਖ਼ਤਰਨਾਕ ਦੱਸਦੇ ਹੋਏ ਸਰਜਰੀ ਤੋਂ ਇਨਕਾਰ ਕਰ ਦਿੱਤਾ। ਫਿਰ ਵੀ ਮਾਰੀਸੀਓ ਨਾ ਮੰਨਿਆ ਅਤੇ ਉਸ ਨੇ ਸਰਜਰੀ ਲਈ ਇੱਕ ਹੋਰ ਡਾਕਟਰ ਦੀ ਭਾਲ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ 17 ਸਾਲ ਦੀ ਉਮਰ 'ਚ ਐਕਟਿੰਗ ਕਲਾਸ 'ਚ ਹਿੱਸਾ ਲੈਣ ਤੋਂ ਬਾਅਦ ਆਪਣੇ ਲੁੱਕ ਨੂੰ ਲੈ ਕੇ ਉਸ ਨੂੰ ਬਹੁਤ ਦੁਖੀ ਹੋਣਾ ਪਿਆ। ਇਸ ਤੋਂ ਬਾਅਦ ਮਾਰੀਸੀਓ ਨੇ ਨੱਕ ਦੀ ਪਹਿਲੀ ਸਰਜਰੀ ਕਰਵਾਈ ਅਤੇ ਉਸ ਦੀ ਜ਼ਿੰਦਗੀ 'ਚ ਸਰਜਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਬਰਾਜ਼ੀਲ ਦੇ ਮਾਰੀਸਿਓ ਗਾਲਡੀ ਦੇ ਸਿਰ ਸਰਜਰੀ ਦਾ ਅਜਿਹਾ ਭੂਤ ਸਵਾਰ ਹੋਇਆ ਕਿ ਉਸ ਨੇ ਆਪਣੀਆਂ ਦੋ ਪੱਸਲੀਆਂ ਕਢਵਾ ਦਿੱਤੀਆਂ। ਅਜਿਹਾ ਉਸ ਨੇ ਅਸਲ ਜ਼ਿੰਦਗੀ 'ਚ ਕੇਨ ਡਾਲ ਦਿੱਖਣ ਦੀ ਖ਼ਾਹਿਸ਼ 'ਚ ਕੀਤਾ। ਇਸ ਲਈ ਉਸ ਨੇ ਡਾਕਟਰਾਂ ਦੀ ਸਲਾਹ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ।