ਡਾਕਯੂਮੈਂਟਰੀ ਖੋਲੇਗੀ ਜਲਪਰੀ ਦੀ ਪੋਲ !

ਕਾਨਪੁਰ ਤੋਂ ਵਾਰਾਨਸੀ ਤਕ 570km ਦੇ ਪਾਣੀ ਦੇ ਸਫਰ 'ਤੇ ਨਿਕਲੀ ਕਾਨਪੁਰ ਦੀ ਨੰਨ੍ਹੀ ਜਲਪਰੀ ਸ਼ਰੱਧਾ ਦੇ ਹੌਂਸਲੇ 'ਤੇ ਪੂਰਾ ਦੇਸ਼ ਮਾਣ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਵਾਟਰ ਰਿਸੋਰਸਿਸ ਐਂਡ ਡੈਵੇਲਪਮੈਂਟ ਮਿਨਿਸਟਰ ਸਾਧਵੀ ਉਮਾ ਭਾਰਤੀ ਨੇ ਟਵੀਟ ਕਰਕੇ ਜਲਪਰੀ ਦੇ ਪਰਿਵਾਰ ਨੂੰ ਵਧਾਈ ਦਿੱਤੀ ਸੀ।
ਡਾਕਯੂਮੈਂਟਰੀ ਫਿਲਮ ਮੇਕਰ ਵਿਨੋਦ ਕਾਪੜੀ ਨੇ ਸ਼ਰੱਧਾ ਦੇ ਕਾਰਨਾਮੇ 'ਤੇ ਸਵਾਲ ਚੁੱਕੇ ਹਨ। ਵਿਨੋਦ ਕਾਪੜੀ ਨੇ ਦਾਵਾ ਕੀਤਾ ਹੈ ਕਿ ਸ਼ਰੱਧਾ ਦੇ ਪਿਤਾ ਉਸਨੂੰ ਜਲਪਰੀ ਦੇ ਰੂਪ 'ਚ ਮੀਡੀਆ ਦੇ ਆਸਰੇ ਪ੍ਰਚਾਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪਰ ਕਾਪੜੀ ਨੇ ਦੱਸਿਆ ਕਿ ਅਸਲ 'ਚ ਸ਼ਰੱਧਾ 3-4km ਹੀ ਤੈਰਾਕੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਕੋਈ ਘਾਟ ਜਾਂ ਲੋਕਾਂ ਦਾ ਇਕੱਠ ਨਜਰ ਆਉਂਦਾ ਹੈ ਤਾਂ ਸ਼ਰੱਧਾ ਨੂੰ ਪਾਣੀ 'ਚ ਉਤਾਰ ਦਿੱਤਾ ਜਾਂਦਾ ਹੈ। ਇਨ੍ਹਾਂ ਹੀ ਨਹੀਂ ਕਾਪੜੀ ਨੇ ਕਿਹਾ ਕਿ ਇਸ ਸਭ ਦਾ ਵੀਡੀਓ ਵੀ ਉਨ੍ਹਾਂ ਕੋਲ ਹੈ ਅਤੇ ਸ਼ਰੱਧਾ ਦੇ ਨਾਲ ਚਲ ਰਹੇ ਕਿਸ਼ਤੀ ਦਲ ਦੇ ਪਰਮੁੱਖ ਮਾਨ ਸਿੰਘ ਪਾਸਵਾਨ, ਗੋਤਾਖੋਰ ਪਿੰਟੂ ਨਿਸ਼ਾਦ ਅਤੇ ਰਾਮ ਮਿਲਨ ਨਿਸ਼ਾਦ ਦਾ ਇੰਟਰਵਿਊ ਵੀ ਕੀਤਾ ਹੈ।
ਡਾਕਯੂਮੈਂਟਰੀ ਨੂੰ ਬਣਾਇਆ ਆਧਾਰ
ਕਾਪੜੀ ਅਨੁਸਾਰ ਤਿੰਨਾ ਨੇ ਇਹ ਗਲ ਮੰਨੀ ਹੈ ਕਿ ਸ਼ਰੱਧਾ ਸਾਰੀ ਗੰਗਾ ਤੈਰ ਕੇ ਪਾਰ ਨਹੀਂ ਕਰ ਰਹੀ। ਹਾਲਾਂਕਿ ਇਸ ਵਿਵਾਦ ਵਿਚਾਲੇ ਸ਼ਰੱਧਾ ਨੇ ਸ਼ੁੱਕਰਵਾਰ ਨੂੰ ਵੀ ਸਫਰ ਜਾਰੀ ਰਖਿਆ ਅਤੇ ਹੰਡੀਆ ਤਕ ਪਹੁੰਚ ਗਈ।
ਇਸ ਸਭ ਵਿਚਾਲੇ ਸ਼ਰੱਧਾ ਦਾ ਕਾਰਨਾਮਾ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਸ਼ਰੱਧਾ 'ਤੇ ਉਠੇ ਸਵਾਲਾਂ ਨੇ ਸਨਸਨੀ ਫੈਲਾ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਵਿਨੋਦ ਦਾ ਕਹਿਣਾ ਹੈ ਕਿ ਸ਼ਰੱਧਾ ਦੇ ਪਿਤਾ ਪੂਰਾ ਸਮਾਂ ਉਸਨੂੰ ਕਿਸ਼ਤੀ 'ਤੇ ਬਿਠਾ ਕੇ ਰਖਦੇ ਹਨ ਅਤੇ ਜਿਵੇਂ ਹੀ ਕੋਈ ਘਾਟ ਆਉਂਦਾ ਹੈ ਤਾਂ ਉਸਨੂੰ ਗੰਗਾ 'ਚ ਉਤਾਰ ਦਿੰਦੇ ਹਨ ਅਤੇ ਓਹ ਤੈਰਦੀ ਹੋਈ ਘਾਟ ਤਕ ਪਹੁੰਚ ਜਾਂਦੀ ਹੈ।
ਕਾਪੜੀ ਦਾ ਕਹਿਣਾ ਹੈ ਕਿ ਸ਼ਰੱਧਾ ਦਾ ਹੌਂਸਲਾ ਵਧਾਉਣ ਅਤੇ ਉਸਦੀ ਕਹਾਣੀ ਦੁਨੀਆ ਸਾਹਮਣੇ ਰੱਖਣ ਲਈ ਜਦ ਓਹ ਪਹੁੰਚੇ ਅਤੇ ਸ਼ੂਟ ਸ਼ੁਰੂ ਕੀਤਾ ਤਾਂ ਉਸ ਵੇਲੇ ਇਸ ਪੂਰੀ ਕਹਾਣੀ ਦਾ ਸੱਚ ਸਾਹਮਣੇ ਆਇਆ। ਉਨ੍ਹਾਂ ਨੇ ਕਿਹਾ ਕਿ ਸ਼ਰੱਧਾ ਦੇ ਪਿਤਾ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਬੇਟੀ ਹਰ ਰੋਜ 80-100km ਦੀ ਤੈਰਾਕੀ ਕਰ ਰਹੀ ਹੈ।
ਕਾਨਪੁਰ ਤੋਂ ਵਾਰਾਨਸੀ ਤਕ 570km ਦੇ ਪਾਣੀ ਦੇ ਸਫਰ 'ਤੇ ਨਿਕਲੀ ਕਾਨਪੁਰ ਦੀ ਨੰਨ੍ਹੀ ਜਲਪਰੀ ਸ਼ਰੱਧਾ ਦੇ ਹੌਂਸਲੇ 'ਤੇ ਪੂਰਾ ਦੇਸ਼ ਮਾਣ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਵਾਟਰ ਰਿਸੋਰਸਿਸ ਐਂਡ ਡੈਵੇਲਪਮੈਂਟ ਮਿਨਿਸਟਰ ਸਾਧਵੀ ਉਮਾ ਭਾਰਤੀ ਨੇ ਟਵੀਟ ਕਰਕੇ ਜਲਪਰੀ ਦੇ ਪਰਿਵਾਰ ਨੂੰ ਵਧਾਈ ਦਿੱਤੀ ਸੀ।