ਸਾਕਸ਼ੀ ਦੀ ਮਾਂ 'ਤੇ ਪੈਸੇ ਮੰਗਣ ਦੇ ਆਰੋਪ, ਜਵਾਬ 'ਚ ਕਰਾਰ ਦਾ ਹਵਾਲਾ
ਉਨ੍ਹਾਂ ਦਾ ਕਹਿਣਾ ਹੈ ਕਿ ਓਹ ਕੋਈ ਮਸ਼ਹੂਰੀ ਨਹੀਂ ਕਰਵਾ ਰਹੇ ਸਨ ਬਲਕਿ ਦੇਸ਼ ਦੀ ਬੇਟੀ ਨੂੰ ਸਨਮਾਨਿਤ ਕਰਨਾ ਚਾਹੁੰਦੇ ਸਨ।
ਲਲਿਤ ਭਾਰਦਵਾਜ ਨੇ ਇੱਕ ਆਡੀਓ ਵੀ ਸੋਸ਼ਲ ਮੀਡੀਆ 'ਚ ਵਾਇਰਲ ਕਰ ਦਿੱਤਾ ਅਤੇ ਦਾਅਵਾ ਕੀਤਾ ਗਿਆ ਕਿ ਜਿਸ ਮਹਿਲਾ ਨਾਲ ਓਹ ਗੱਲ ਕਰ ਰਹੇ ਹਨ ਓਹ ਸਾਕਸ਼ੀ ਦੀ ਮਾਂ ਹੈ। ਆਡੀਓ 'ਚ ਮਹਿਲਾ JSW ਦਾ ਹਵਾਲਾ ਦੇਕੇ 5 ਲੱਖ ਰੁਪਏ ਦੀ ਮੰਗ ਕਰ ਰਹੀ ਹੈ।
ਮਾਮਲੇ ਨੂੰ ਗਰਾਮਾਉਂਦਾ ਵੇਖ ਸਾਕਸ਼ੀ ਮਲਿਕ ਦੀ ਮਾਂ ਸੁਦੇਸ਼ ਮਲਿਕ ਨੇ ਸਫਾਈ ਦਿੱਤੀ ਅਤੇ ਕਿਹਾ ਕਿ ਅਸਲ 'ਚ ਇਹ ਮੰਗ ਉਨ੍ਹਾਂ ਦੀ ਨਹੀਂ JSW ਗਰੁਪ ਦੀ ਹੈ ਜਿਸ ਨਾਲ ਸਾਕਸ਼ੀ ਦਾ ਸਾਲ 2012 ਤੋਂ ਹੀ ਕਰਾਰ ਹੋ ਰਖਿਆ ਹੈ। ਉਨ੍ਹਾਂ ਨੇ ਦੱਸਿਆ ਕਿ JSW ਗਰੁਪ ਹੀ ਉਨ੍ਹਾਂ ਦਾ ਸਾਰਾ ਖਰਚਾ ਚੁਕਦਾ ਹੈ।
ਹਿੰਦੂ ਮਹਾਸਭਾ ਦੇ ਲਲਿਤ ਭਾਰਦਵਾਜ ਦਾ ਕਹਿਣਾ ਹੈ ਕਿ ਜਦ ਸਾਕਸ਼ੀ ਮਲਿਕ ਦੇਸ਼ ਦੀ ਬੇਟੀ ਹੈ ਅਤੇ ਉਨ੍ਹਾਂ ਨੂੰ ਸੈਂਟਰ ਅਤੇ ਰਾਜ ਦੀ ਸਰਕਾਰ ਨੇ ਕਰੋੜਾਂ ਰੁਪਏ ਦਾ ਇਨਾਮ ਦਿੱਤਾ ਹੈ ਤਾਂ ਫਿਰ ਹੁਣ ਜੇਕਰ ਆਮ ਆਦਮੀ ਉਨ੍ਹਾਂ ਦਾ ਸਨਮਾਨ ਕਰਨਾ ਚਾਹੁੰਦੇ ਹਨ ਤਾਂ ਬੇਸ ਪ੍ਰਾਈਸ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ।
ਜੇਕਰ ਓਹ ਜਾਣਾ ਚਾਹੁੰਦੀ ਹੈ ਤਾਂ ਪਹਿਲਾਂ JSW ਨਾਲ ਡੀਲ ਹੋਵੇਗੀ। ਸਾਕਸ਼ੀ ਦੀ ਮਾਂ ਦਾ ਕਹਿਣਾ ਹੈ ਕਿ ਹਿੰਦੂ ਮਹਾਸਭਾ ਤੋਂ ਮੰਗੇ ਪੈਸੇ ਇਸੇ ਡੀਲ ਦੇ ਤਹਿਤ ਮੰਗੇ ਗਏ ਸਨ ਕਿਉਂਕਿ JSW ਨੇ ਸਾਕਸ਼ੀ ਦਾ ਬੇਸ ਪ੍ਰਾਈਸ 5 ਲੱਖ ਰੁਪਏ ਰਖਿਆ ਹੈ।
ਸੁਦੇਸ਼ ਮਲਿਕ ਨੇ ਕਿਹਾ ਕਿ ਕਰਾਰ 'ਚ ਇਹ ਲਿਖਿਆ ਹੋਇਆ ਹੈ ਕਿ ਜੇਕਰ ਸਾਕਸ਼ੀ ਇੱਕ ਸੈਲੀਬ੍ਰਿਟੀ ਬਣ ਜਾਂਦੀ ਹੈ ਤਾਂ ਉਸਤੋਂ ਬਾਅਦ ਓਹ ਕਿਸੇ ਵੀ ਪ੍ਰੋਗਰਾਮ 'ਚ JSW ਦੀ ਮਨਜੂਰੀ ਬਿਨਾ ਨਹੀਂ ਜਾ ਸਕੇਗੀ।
ਖਬਰਾਂ ਅਨੁਸਾਰ ਮਹਾਸਭਾ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸਾਕਸ਼ੀ ਮਲਿਕ ਦੀ ਮਾਂ ਨੇ ਸਾਕਸ਼ੀ ਨੂੰ ਸਨਮਾਨਿਤ ਕਰਨ ਦੀ ਬੇਨਤੀ ਦੇ ਜਵਾਬ 'ਚ 5 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸੇ ਕਾਰਨ ਸਾਕਸ਼ੀ ਨੂੰ ਸਨਮਾਨਿਤ ਕਰਨ ਤੋਂ ਮਨਾ ਕੀਤਾ ਗਿਆ। ਦੂਜੇ ਪਾਸੇ ਇਸ ਮਾਮਲੇ 'ਚ ਸਾਕਸ਼ੀ ਮਲਿਕ ਦੀ ਮਾਂ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ JSW ਨਾਲ ਹੋਏ ਕਰਾਰ ਕਾਰਨ ਪੈਸੇ ਮੰਗੇ ਗਏ ਸਨ ਅਤੇ ਇਸਦੀ ਜਾਣਕਾਰੀ ਮਹਾਸਭਾ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ।
ਰੀਓ ਓਲੰਪਿਕਸ 'ਚ ਅਤੇ ਮਹਿਲਾ ਰੈਸਲਿੰਗ 'ਚ ਭਾਰਤ ਨੂੰ ਪਹਿਲਾ ਮੈਡਲ ਹਾਸਿਲ ਕਰਵਾਉਣ ਵਾਲੀ ਸਾਕਸ਼ੀ ਮਲਿਕ ਨੂੰ ਸਨਮਾਨਿਤ ਕਰਨ ਤੋਂ ਹਿੰਦੂ ਮਹਾਸਭਾ ਨੇ ਇਨਕਾਰ ਕਰ ਦਿੱਤਾ ਹੈ। ਮਹਾਸਭਾ ਦੇ ਹਿਸਾਰ ਦੇ ਅਧਿਕਾਰੀ ਲਲਿਤ ਭਾਰਦਵਾਜ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਸਾਕਸ਼ੀ ਨੂੰ ਸਨਮਾਨਿਤ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਗਈ।