✕
  • ਹੋਮ

ਵਿਆਹ 'ਤੇ ਨੱਚਦਿਆਂ ਲਾੜੀ ਨੇ ਦਿੱਤਾ ਬੱਚੇ ਨੂੰ ਜਨਮ...!

ਏਬੀਪੀ ਸਾਂਝਾ   |  04 Jan 2018 06:13 PM (IST)
1

ਮਾਂ ਤੇ ਬੱਚੀ ਦੋਵੇਂ ਤੰਦਰੁਸਤ ਹਨ। ਜੈਸਮੀਨ ਨੂੰ ਡੈਨੀ ਪਰਫੈਕਟ ਵੈਡਿੰਗ ਗਿਫਟ ਮੰਨਦੀ ਹੈ। (ਤਸਵੀਰਾਂ: ਫੇਸਬੁੱਕ)

2

ਜੈਸਮੀਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਤੀ ਕਾਰਲ ਜ਼ਿਆਦਾ ਸ਼ਰਾਬ ਨਹੀਂ ਪੀਂਦਾ, ਇਸ ਲਈ ਹੋਸ਼ ਵਿੱਚ ਹੋਣ ਸਦਕਾ ਉਹ ਤੁਰੰਤ ਹਸਪਤਾਲ ਲੈ ਗਿਆ।

3

ਡੈਨੀ ਨੇ ਦੱਸਿਆ ਕਿ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਸਮੇਂ ਵੀ ਡੀ.ਜੇ. ਚੱਲ ਰਿਹਾ ਸੀ ਤੇ ਲੋਕ ਨੱਚ ਰਹੇ ਸੀ। ਉਸ ਨੇ ਦੱਸਿਆ ਕਿ ਵਿਆਹ ਦੀਆਂ ਕਈ ਰਸਮਾਂ ਬਾਕੀ ਸਨ, ਇੱਥੋਂ ਤਕ ਕੇਕ ਵੀ ਨਹੀਂ ਸੀ ਕੱਟਿਆ ਗਿਆ।

4

ਉਸ ਨੇ ਦੱਸਿਆ ਕਿ ਧੀ ਜੈਸਮੀਨ ਦਾ ਵਿਆਹ ਵਾਲੇ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਣਾ ਇੱਕ ਬਹੁਤ ਵੱਡਾ ਸਰਪ੍ਰਾਈਜ਼ ਸੀ।

5

ਡੈਨੀ ਨੇ ਦੱਸਿਆ ਕਿ ਜਦੋਂ ਉਹ ਨੱਚ ਰਹੀ ਸੀ ਤਾਂ ਉਸ ਨੂੰ ਪੈਰਾਂ 'ਤੇ ਕੁਝ ਗਿੱਲਾਪਣ ਮਹਿਸੂਸ ਹੋਣ ਲੱਗਾ। ਉਸ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਉਸ ਨੇ ਗੁਸਲਖਾਨੇ ਵਿੱਚ ਲਿਜਾ ਕੇ ਵੇਖਿਆ ਤੇ ਹਸਪਤਾਲ ਜਾਣ ਦਾ ਫੈਸਲਾ ਕੀਤਾ।

6

9 ਮਹੀਨੇ 2 ਦਿਨ ਦੀ ਗਰਭਵਤੀ ਡੈਨੀ ਨੂੰ ਵਾਟਰ ਬ੍ਰੋਕ ਉਸ ਸਮੇਂ ਹੋਇਆ ਜਦੋਂ ਉਹ ਵਿਆਹ ਵਿੱਚ ਡਾਂਸ ਕਰ ਰਹੀ ਸੀ। ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ 6 ਘੰਟੇ ਬਾਅਦ ਉਸ ਨੇ ਪੁੱਤਰੀ ਜੈਸਮੀਨ ਨੂੰ ਜਨਮ ਦਿੱਤਾ।

7

ਡੈਨੀ ਮਾਊਂਟਫੋਰਡ ਨੂੰ ਡਾਕਟਰਾਂ ਨੇ ਜਣੇਪੇ ਦਾ ਦਿਨ ਜਨਵਰੀ ਦੇ ਪਹਿਲੇ ਅੱਧ ਦਾ ਦਿੱਤਾ ਸੀ ਜਿਸ ਕਾਰਨ ਉਸ ਆਪਣੇ ਪ੍ਰੇਮੀ ਕਾਰਲ ਨਾਲ ਡੇਢ ਮਹੀਨਾ ਪਹਿਲਾਂ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਉਸ ਨੂੰ ਵਿਆਹ ਵਾਲੇ ਦਿਨ ਹੀ ਬੱਚਾ ਹੋ ਗਿਆ।

8

ਬੱਚੇ ਪੈਦਾ ਹੋਣ ਦੇ ਕਈ ਅਜਬ-ਗ਼ਜ਼ਬ ਕਿੱਸੇ ਤੁਸੀਂ ਸੁਣੇ ਹੋਣਗੇ, ਪਰ ਕੀ ਤੁਸੀਂ ਅਜਿਹਾ ਪੜ੍ਹਿਆ ਹੈ ਕਿ ਖ਼ੁਦ ਦੇ ਵਿਆਹ ਵਿੱਚ ਹੀ ਲਾੜੀ ਨੇ ਬੱਚੇ ਨੂੰ ਜਨਮ ਦਿੱਤਾ ਹੋਵੇ? ਜੀ ਹਾਂ, ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਮਾਮਲੇ ਨਾਲ ਰੂ-ਬਰੂ ਕਰਵਾਉਣ ਜਾ ਰਹੇ ਹਾਂ। ਪੱਛਮੀ ਮਿਡਲੈਂਡਸ ਦੀ ਰਹਿਣ ਵਾਲੀ 19 ਸਾਲਾ ਡੈਨੀ ਮਾਊਂਟਫੋਰਡ ਨੇ ਆਪਣੇ ਵਿਆਹ ਵਾਲੇ ਦਿਨ ਪੁੱਤਰੀ ਨੂੰ ਜਨਮ ਦਿੱਤਾ।

  • ਹੋਮ
  • ਅਜ਼ਬ ਗਜ਼ਬ
  • ਵਿਆਹ 'ਤੇ ਨੱਚਦਿਆਂ ਲਾੜੀ ਨੇ ਦਿੱਤਾ ਬੱਚੇ ਨੂੰ ਜਨਮ...!
About us | Advertisement| Privacy policy
© Copyright@2025.ABP Network Private Limited. All rights reserved.