ਇਸ ਸਾਲ ਇਹ ਨਵੇਂ ਚਿਹਰੇ ਬਣਨਗੇ ਵੱਡੇ ਪਰਦੇ ਦੀ ਸ਼ਾਨ
ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਦੇ ਪਤੀ ਆਯੂਸ਼ ਸ਼ਰਮਾ ਵੀ ਇਸ ਸਾਲ ਵੱਡੇ ਪਰਦੇ ਉੱਪਰ ਧਮਾਲਾਂ ਪਾਉਣਗੇ। ਆਯੂਸ਼ ਨੇ ਇਸ ਤੋਂ ਪਹਿਲਾਂ ਕੁਝ ਫ਼ਿਲਮਾਂ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ ਹੋਇਆ ਹੈ। ਹੀਰੋ ਦੇ ਰੂਪ ਵਿੱਚ ਇਸੇ ਸਾਲ ਉਨ੍ਹਾਂ ਦੀ ਫ਼ਿਲਮ 'ਲਵਰਾਤਰੀ' ਆ ਰਹੀ ਹੈ।
ਟੈਲੀਵਿਜ਼ਨ ਇੰਡਸਟਰੀ ਦਾ ਜਾਣਿਆ ਪਛਾਣਿਆ ਚਿਹਰਾ ਮੌਨੀ ਰੌਏ ਵੀ 2018 ਵਿੱਚ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਪਹਿਲੀ ਫ਼ਿਲਮ ਵਿੱਚ ਉਹ ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਾਂ ਗੋਲਡ ਹੈ ਜੋ ਖੇਡਾਂ ਦੇ ਵਿਸ਼ੇ 'ਤੇ ਬਣਾਈ ਜਾਵੇਗੀ। ਇਸ ਤੋਂ ਇਲਾਵਾ ਮੌਨੀ ਰੌਏ ਆਲੀਆ ਭੱਟ ਤੇ ਰਣਬੀਰ ਕਪੂਰ ਦੀ ਫ਼ਿਲਮ 'ਬ੍ਰਹਮਾਸਤਰ' ਵਿੱਚ ਮਹਿਮਾਨ ਭੂਮਿਕਾ (ਕੈਮਿਓ ਅਪੀਅਰੈਂਸ) ਕਰਦੀ ਵਿਖਾਈ ਦੇਵੇਗੀ।
'ਧੜਕ' ਵਿੱਚ ਜਾਨ੍ਹਵੀ ਦਾ ਸਾਥ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਦੇਵੇਗਾ। ਈਸ਼ਾਨ ਦੀ ਵੀ ਇਹ ਪਹਿਲੀ ਬਾਲੀਵੁੱਡ ਫ਼ਿਲਮ ਹੋਵੇਗੀ। ਫ਼ਿਲਮ ਦੇ ਕਈ ਪੋਸਟਰ ਤੇ ਸੈੱਟ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।
ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਦਾ ਬਾਲੀਵੁੱਡ ਡੈਬਿਊ ਵੀ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਨ੍ਹਵੀ ਇਸ ਸਾਲ ਫ਼ਿਲਮ 'ਧੜਕ' ਨਾਲ ਬਾਲੀਵੁੱਡ ਵਿੱਚ ਦਾਖ਼ਲ ਹੋਣ ਜਾ ਰਹੀ ਹੈ। ਇਹ ਫ਼ਿਲਮ ਦਾ ਨਿਰਮਾਣ ਕਰਨ ਜੌਹਰ ਵੱਲੋਂ ਕੀਤਾ ਜਾ ਰਿਹਾ ਹੈ।
ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਦੇ ਬਾਲੀਵੁੱਡ ਡੈਬਿਊ ਦਾ ਸਾਰਿਆਂ ਨੂੰ ਇੰਤਜ਼ਾਰ ਸੀ। ਸੁਸ਼ਾਂਤ ਸਿੰਘ ਰਾਜਪੂਤ ਨਾਲ ਸਾਰਾ ਦੀ ਪਲੇਠੀ ਬਾਲੀਵੁੱਡ ਫ਼ਿਲਮ 'ਕੇਦਾਰਨਾਥ' ਇਸੇ ਸਾਲ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੇ ਸੈੱਟ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ।
ਨਵਾਂ ਸਾਲ ਨਵੀਆਂ ਉਮੀਦਾਂ ਤੇ ਨਵੇਂ ਬਾਲੀਵੁੱਡ ਦੇ ਚਿਹਰੇ...ਸਾਲ 2018 ਵਿੱਚ ਕਈ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ, ਜਿਨ੍ਹਾਂ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਅਜਿਹੇ ਵਿੱਚ ਕਈ ਨਵੇਂ ਨਵੇਲੇ ਚਿਹਰਿਆਂ ਲਈ ਇਹ ਸਾਲ ਸਖ਼ਤ ਪ੍ਰੀਖਿਆਵਾਂ ਵਾਲਾ ਹੋਵੇਗਾ। ਕੁਝ ਸਟਾਰ ਕਿੱਡ ਤੇ ਫ਼ਿਲਮੀ ਪਿਛੋਕੜ ਵਾਲੇ ਚਿਹਰੇ ਇਸ ਵਾਰ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੇ ਹਨ। ਅਜਿਹੇ ਵਿੱਚ ਦਿਲਚਸਪ ਹੋਵੇਗਾ ਕਿ ਆਪਣੇ ਹੁਨਰ ਦੇ ਦਮ 'ਤੇ ਕੌਣ ਦਰਸ਼ਕਾਂ ਦਾ ਮਨ ਜਿੱਤਣ ਵਿੱਚ ਸਫਲ ਹੁੰਦਾ ਹੈ।