ਵਿਆਹ ਤੋਂ ਬਾਅਦ ਥਾਈਲੈਂਡ 'ਚ ਕਰੀਨਾ ਦਾ ਸਟਾਈਲਿਸ਼ ਫ਼ੋਟੋਸ਼ੂਟ..!
ਬਾਲੀਵੁੱਡ ਦੀ ਕਰੀਨਾ ਕਪੂਰ ਖ਼ਾਨ ਆਪਣੇ ਫੈਸ਼ਨ ਅਤੇ ਸਟਾਈਲ ਕਾਰਨ ਹਮੇਸ਼ਾ ਚਰਚਾ ਵਿੱਚ ਰਹੀ ਹੈ। ਹੁਣ ਇੱਕ ਵਾਰ ਫਿਰ ਇਹ ਅਦਾਕਾਰਾ ਆਪਣੇ ਇੱਕ ਫੋਟੋਸ਼ੂਟ ਤੋਂ ਬਾਅਦ ਸੁਰਖੀਆਂ ਵਿੱਚ ਹੈ।
ਮਾਂ ਬਣਨ ਤੋਂ ਬਾਅਦ ਕਰੀਨਾ ਦਾ ਇਹ ਸਭ ਤੋਂ ਵੱਖਰਾ ਫੋਟੋਸ਼ੂਟ ਮੰਨਿਆ ਜਾ ਰਿਹਾ ਹੈ।
ਅਦਾਕਾਰਾ ਇਸ ਮੈਗਜ਼ੀਨ ਦੇ ਜਨਵਰੀ 2018 ਅੰਕ ਦੇ ਕਵਰ ਪੇਜ਼ 'ਤੇ ਨਜ਼ਰ ਆਵੇਗੀ।
ਕੁਝ ਦਿਨ ਪਹਿਲਾਂ ਵੀ ਇਸ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ ਪਰ ਹੁਣ ਵੋਗ ਨੇ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਵੋਗ ਇੰਡੀਆ ਨੇ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤਾ ਹੈ।
ਇਹ ਫੋਟੋਸ਼ੂਟ ਥਾਈਲੈਂਡ ਦੇ ਫੁਕੇਟ ਵਿੱਚ ਕੀਤਾ ਗਿਆ ਹੈ।
ਕਰੀਨਾ ਦਾ ਇਹ ਇੰਟਰਵਿਊ ਇਸ ਮੈਗਜ਼ੀਨ ਦੇ ਜਨਵਰੀ ਦੇ ਅੰਤ ਵਿੱਚ ਪੜ੍ਹਨ ਨੂੰ ਮਿਲੇਗਾ।
ਫਿਲਮ ਟਸ਼ਨ ਵਿੱਚ ਕਾਰੀਨਾ ਕਪੂਰ ਸਾਈਜ਼ ਜ਼ੀਰੋ ਵਿੱਚ ਨਜ਼ਰ ਆਈ ਸੀ ਅਤੇ ਉਸ ਵੇਲੇ ਇਹ ਇੱਕ ਫੈਸ਼ਨ ਟਰੈਂਡ ਬਣ ਗਿਆ ਸੀ।
ਇਸ ਬਾਰੇ ਗੱਲ ਕਰਦਿਆਂ ਕਰੀਨਾ ਨੇ ਦੱਸਿਆ ਕਿ ਓਦੋਂ ਮੈਂ ਸਿਰਫ 27 ਸਾਲ ਦੀ ਸੀ ਅਤੇ ਆਪਣੀ ਭੂਮਿਕਾ ਦੇ ਲਈ ਇਹ ਕਰਨਾ ਚਾਹੁੰਦੀ ਸੀ। ਉਸ ਵੇਲੇ ਇਹ ਬਹੁਤ ਹੀ ਸ਼ਾਨਦਾਰ ਲੁੱਕ ਸੀ। ਹੁਣ ਮੈਂ ਜ਼ਿਆਦਾ ਮੈਚਿਓਰ ਹੋ ਗਈ ਹਾਂ। ਹੁਣ ਇਹ ਫਿੱਟ ਹੋਣ ਦੇ ਬਾਰੇ ਮੈਂ ਆਪਣੀ ਸਕਰੀਨ 'ਤੇ ਦਿੱਖ ਦੇ ਮਾਮਲੇ ਵਿੱਚ ਬਹੁਤ ਕੰਫਰਟੇਬਲ ਹਾਂ।
ਮੈਗਜ਼ੀਨ ਦੇ ਕਵਰ ਤੇ ਕਾਰੀਨਾ ਕਪੂਰ Yellow ਬਿਕਨੀ ਟਾਪ ਵਿੱਚ ਨਜ਼ਰ ਆ ਰਹੀ ਹੈ।
ਕਰੀਨਾ ਨੇ ਵੋਗ ਇੰਡੀਆ ਮੈਗਜ਼ੀਨ ਲਈ ਬਿਕਨੀ ਵਿੱਚ ਫੋਟੋਸ਼ੂਟ ਕਰਵਾਇਆ ਹੈ।
ਮੈਗਜ਼ੀਨ ਨਾਲ ਕਰੀਨਾ ਨੇ ਬਾਲੀਵੁੱਡ ਵਿੱਚ ਆਪਣੇ ਡੈਬਿਊ ਤੋਂ ਲੈ ਕੇ ਪ੍ਰੈਗਨੈਂਸੀ ਦੌਰਾਨ ਵਜ਼ਨ ਵੱਧ ਜਾਣ ਵਰਗੇ ਮੁੱਦਿਆਂ 'ਤੇ ਗੱਲਬਾਤ ਵੀ ਕੀਤੀ ਹੈ।
ਕਰੀਨਾ ਇਸ ਸਾਲ ਵੱਡੇ ਪਰਦੇ 'ਤੇ ਫ਼ਿਲਮ ਵੀਰੇ ਦੀ ਵੈਡਿੰਗ ਵਿੱਚ ਨਜ਼ਰ ਆਵੇਗੀ। (Photos: Vogue India)