✕
  • ਹੋਮ

ਇਸ ਤਰ੍ਹਾਂ ਕਰੋ ਖਪਤਕਾਰ ਫੋਰਮ 'ਚ ਸ਼ਿਕਾਇਤ..!

ਏਬੀਪੀ ਸਾਂਝਾ   |  03 Jan 2018 01:57 PM (IST)
1

ਗਾਹਕਾਂ ਦੀਆਂ ਸ਼ਿਕਾਇਤ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕੰਜ਼ਿਊਮਰ ਫੋਰਮ ਬਣਾਇਆ ਗਿਆ ਹੈ. ਇਹ ਫਾਰਮ ਗਾਹਕਾਂ ਦੇ ਵਿਵਾਦ ਅਤੇ ਸ਼ਿਕਾਇਤ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਕਰਦਾ ਹੈ.

2

ਹਰ ਇੱਕ ਗਾਹਕ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਵਾ ਸਕਦਾ ਹੈ. ਸਾਹਤੋਂ ਪਹਿਲਾਂ ਤੁਹਾਨੂੰ ਨੈਸ਼ਨਲ ਕੰਜ਼ਿਊਮਰ ਹੈਪਲਲਾਇਨ ਤੇ ਜਾਣਾ ਪਵੇਗਾ, ਇਥੇ ਤੁਸੀਂ ਆਪ ਸ਼ਿਕਾਇਤ ਰਜਿਸਟਰ ਕਰੋ ਤੇ ਕਲਿੱਕ ਕਾਰਨ ਤੋਂ ਬਾਅਦ ਸਾਰੀਆਂ ਜ਼ਰੂਰੀ ਡਿਟੇਲ ਭਰ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ.

3

ਦੇਸ਼ ਵਿੱਚ ਤਿੰਨ ਤਰਾਂ ਦੇ ਕੰਜ਼ਿਊਮਰ ਫੋਰਮ ਹਨ. ਡਿਸਟ੍ਰਿਕ ਕੰਜ਼ਿਊਮਰ ਫੋਰਮ,ਸਟੇਟ ਕੰਜ਼ਿਊਮਰ ਫੋਰਮ ਅਤੇ ਨੈਸ਼ਨਲ ਕੰਜ਼ਿਊਮਰ ਫੋਰਮ, ਕੰਜ਼ਿਊਮਰ ਫੋਰਮ ਵਿੱਚ ਦੁਕਾਨਦਾਰ,ਮੈਨਿਊਫੈਕਚਰਸ, ਡੀਲਰ ਜਾਂ ਫਿਰ ਸਰਵਿਸ ਪ੍ਰੋਵਾਈਡਰ ਦੇ ਖਿਲਾਫ ਸ਼ਿਕਾਇਤ ਕੀਤੀ ਜਾ ਸਕਦੀ ਹੈ.

4

ਸ਼ਿਕਾਇਤ ਦੇ ਨਾਲ ਤੁਹਾਨੂੰ ਕੁਝ ਦਸਤਾਵੇਜ਼ ਜਿੱਦਾਂ ਕਿ ਕੈਸ਼ ਮੈਮੋ ਅਤੇ ਰਸੀਦ ਦੀ ਕਾੱਪੀ ਦੇਣੀ ਪਵੇਗੀ ਤਾਂ ਜੋ ਇਹ ਇੱਕ ਪ੍ਰਮਾਣ ਦੇ ਰੂਪ ਵਿੱਚ ਤੁਹਾਡੀ ਸ਼ਿਕਾਇਤ ਦਾ ਸਮਰਥਨ ਕਰਨ. ਤੁਹਾਨੂੰ ਸ਼ਿਕਾਇਤ ਦੀਆਂ ਤਿੰਨ ਕਾਪੀਆਂ ਜਮਾਂ ਕਰਵਾਉਣੀਆਂ ਹੋਣਗੀਆਂ।

5

ਜੇਕਰ ਤੁਹਾਡੀ ਸ਼ਿਕਾਇਤ 20 ਲੱਖ ਰੁਪਏ ਤੱਕ ਦੀ ਹੈ ਤਾਂ ਤੁਹਾਨੂੰ ਡਿਸਟ੍ਰਿਕ ਕੰਜ਼ਿਊਮਰ ਫੋਰਮ ਵਿੱਚ ਸ਼ਿਕਾਇਤ ਕਰਨੀ ਪਵੇਗੀ। ਜੇਕਰ ਤੁਹਾਡੀ ਸ਼ਿਕਾਇਤ 20 ਲੱਖ ਤੋਂ 1 ਕਰੋੜ ਤੱਕ ਦੀ ਹੈ ਤਾਂ ਤੁਹਾਨੂੰ ਸਟੇਟ ਕੰਜ਼ਿਊਮਰ ਫੋਰਮ ਅਤੇ ਇੱਕ ਕਰੋੜ ਤੋਂ ਉੱਪਰ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਨੈਸ਼ਨਲ ਕੰਜ਼ਿਊਮਰ ਫੋਰਮ ਵਿੱਚ ਸ਼ਿਕਾਇਤ ਕਰਨੀ ਪਵੇਗੀ।

6

ਸ਼ਿਕਾਇਤ ਕਰਨ ਤੇ ਕਿੰਨੇ ਰੁਪਏ ਦੀ ਫੀਸ ਤੁਹਾਨੂੰ ਜਮਾ ਕਰਵਾਉਣੀ ਪਵੇਗੀ, ਇਹ ਵੀ ਜਾਣੋ। ਜੇਕਰ ਮਾਮਲਾ ਇੱਕ ਲੱਖ ਰੁਪਏ ਤੱਕ ਦਾ ਹੈ ਤਾਂ 100 ਰੁਪਏ ਅਤੇ ਜੇਕਰ ਮਾਮਲਾ ਇੱਕ ਲੱਖ ਤੋਂ 5 ਲੱਖ ਰੁਪਏ ਦਾ ਹੈ ਤਾਂ ਤੁਹਾਨੂੰ 200 ਰੁਪਏ ਫੀਸ ਜਮਾਂ ਕਰਵਾਉਣੀ ਪਵੇਗੀ।

7

ਇਸ ਤਰਾਂ 10 ਲੱਖ ਦੇ ਲਈ 400 ਰੁਪਏ,20 ਲੱਖ ਰੁਪਏ ਦੇ ਲਈ 500 ਰੁਪਏ, 50 ਲੱਖ ਤੱਕ ਦੇ ਲਈ 2000 ਰੁਪਏ ਅਤੇ ਇੱਕ ਕਰੋੜ ਤੱਕ ਦੇ ਲਈ 4000 ਰੁਪਏ ਦੀ ਫੀਸ ਦਾ ਭੁਗਤਾਨ ਕਰਨਾ ਪਵੇਗਾ।

8

ਗਾਹਕ ਸ਼ਿਕਾਇਤ ਦੀ ਰਕਮ ਨੂੰ ਡਿਸਟ੍ਰਿਕ ਕੰਜ਼ਿਊਮਰ ਫੋਰਮ ਜਾ ਸਟੇਟ ਫੋਰਮ ਦੇ ਪੱਖ ਚ ਪੋਸਟਲ ਆਰਡਰ ਜਾਂ ਡਿਮਾਂਡ ਡਰਾਫਟ ਦੇ ਜ਼ਰੀਏ ਜਮਾ ਕਰਵਾ ਸਕਦੇ ਹਨ

9

ਗਾਹਕ ਆਪਣੇ ਨਾਲ ਹੋਈ ਪਰੇਸ਼ਾਨੀ ਦੇ ਹਰਜਾਨੇ ਲਈ ਮੁਆਵਜ਼ੇ ਦਾ ਵੀ ਦਾਅਵਾ ਕਰ ਸਕਦਾ ਹੈ. ਗਾਹਕ ਜਮਾਂਖੋਰੀ,ਕਾਲਾਬਜ਼ਾਰੀ,ਮਿਲਾਵਟ,ਬਿਨਾ ਕਿਸੇ ਸਟੈਂਡਰਡ ਦੇ ਵਸਤੂਆਂ ਦੀ ਵਿੱਕਰੀ, ਵਧੇਰੇ ਮੁੱਲ, ਠੱਗੀ ਅਤੇ ਹੋਰ ਵਸਤੂਆਂ ਸਬੰਧੀ ਮਾਮਲਿਆਂ ਨੂੰ ਕੰਜ਼ਿਊਮਰ ਫੋਰਮ ਵਿੱਚ ਲਿਜਾ ਸਕਦੇ ਹਨ.

  • ਹੋਮ
  • ਪੰਜਾਬ
  • ਇਸ ਤਰ੍ਹਾਂ ਕਰੋ ਖਪਤਕਾਰ ਫੋਰਮ 'ਚ ਸ਼ਿਕਾਇਤ..!
About us | Advertisement| Privacy policy
© Copyright@2025.ABP Network Private Limited. All rights reserved.