ਸਾਲ ਦੇ ਪਹਿਲੇ ਦਿਨ ਸੜਕ ਹਾਦਸਿਆਂ 'ਚ 7 ਹਲਾਕ
ਅੱਜ ਸਵੇਰੇ ਨਵੇਂ ਬਣ ਰਹੇ ਕੌਮੀ ਮਾਰਗ 'ਤੇ ਅੱਜ ਸਵੇਰੇ ਟਰੱਕ ਤੇ ਕਾਰ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਇੱਕ ਔਰਤ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਕੁੜੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਮ੍ਰਿਤਕਾਂ ਵਿੱਚ ਭਗਵਾਨ ਦਾਸ ਤੇ ਉਸ ਦੀ ਪਤਨੀ ਸਰੋਜ ਰਾਣੀ ਸ਼ਾਮਲ ਹਨ।
ਹਾਦਸੇ ਦੇ ਕਾਰਨਾਂ ਦਾ ਹਾਲੇ ਤਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉੱਧਰ ਟਰੱਕ ਚਾਲਕ ਘਟਨਾ ਤੋਂ ਬਾਅਦ ਟਰੱਕ ਛੱਡ ਕੇ ਫਰਾਰ ਹੋ ਗਿਆ ਸੀ।
ਹਾਦਸਾ ਅੱਜ ਸਵੇਰੇ ਵਾਪਰਿਆ। ਟਰੱਕ ਹਰੀਕੇ ਪੱਤਣ ਵੱਲ ਜਾ ਰਿਹਾ ਸੀ ਤੇ ਨੀਲੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਤਰਨਤਾਰਨ ਵੱਲ ਜਾ ਰਹੀ ਸੀ। ਪਿੰਡ ਅਲਾਦੀਨ ਕੋਲ ਦੋਹਾਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਟਰਾਲੀ ਹੇਠ ਆਉਣ ਕਾਰਨ ਵਰਨਾ ਕਾਰ ਵਿੱਚ ਸਵਾਰ 2 ਬੱਚਿਆਂ ਸਮੇਤ 3 ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ।
ਗੰਨੇ ਨਾਲ ਲੱਦੀ ਟਰਾਲੀ ਦੀ ਹੁੱਕ ਟੁੱਟਣ ਕਾਰਨ ਹਾਦਸਾ ਵਾਪਰਿਆ।
1 ਜਨਵਰੀ, 2018 ਨੂੰ ਬਾਅਦ ਦੁਪਹਿਰ ਬਿਆਸ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਨਵਾਂ ਸਾਲ ਮਾਝੇ ਲਈ ਕੁਝ ਕੌੜੀਆਂ ਯਾਦਾਂ ਲੈ ਕੇ ਆਇਆ। ਜਿੱਥੇ ਬੀਤੀ ਰਾਤ ਨਵੇਂ ਸਾਲ ਦੀ ਪਾਰਟੀ ਤੋਂ ਬਟਾਲਾ ਵਾਪਸ ਜਾ ਰਹੇ ਤਿੰਨ ਭਰਾਵਾਂ ਦੀ ਕਾਰ ਹਾਦਸਾਗ੍ਰਸਤ ਹੋਣ ਕਾਰਨ ਇੱਕ ਦੀ ਮੌਤ ਹੋ ਗਈ ਉੱਥੇ ਅੱਜ 6 ਹੋਰ ਮੌਤਾਂ ਹੋ ਗਈਆਂ।