ਨਵੀਂ ਦਿੱਲੀ : ਬ੍ਰਿਟੇਨ ਦੇ ਕਾਰਨਵਾਲ ਵਿੱਚ ਵੱਡੀ ਸਬਜ਼ੀਆਂ ਦਾ ਉਤਪਾਦਨ ਕਰਨ ਵਾਲੇ ਡੇਵਿਡ ਥਾਮਸ ਨੇ ਦੁਨੀਆ ਦੀ ਸਭ ਤੋਂ ਭਾਰੀ ਲਾਲ ਬੰਦਗੋਭੀ ਦਾ ਉਤਪਾਦਨ ਕਰ ਨਵਾਂ ਰਿਕਾਰਡ ਬਣਾਇਆ ਹੈ। ਇੰਗਲੈਂਡ ਵਿੱਚ ਥਾਮਸ ਦੀ 23.2 ਕਿਲੋਗਰਾਮ ਦੀ ਲਾਲ ਗੋਭੀ ਨੇ ਇੰਗਲੈਡ ਵਿੱਚ ਹੀ 1925 ਵਿੱਚ ਉਤਪਾਦਤ 19.05 ਕਿਲੋਗਰਾਮ ਵਜ਼ਨੀ ਲਾਲ ਗੋਭੀ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਵਾਸਟਰਸ਼ਾਇਰ ਨੇ ਇਸ ਹਫਤੇ ਹੋਣ ਵਾਲੇ ਮਾਲਵਰਨ ਐਟਮ ਸ਼ੋਅ ਦੌਰਾਨ ਯੂ.ਕੇ. ਨੈਸ਼ਨਲ ਜੁਆਇੰਟ ਵੈਜੀਟੇਬਲਜ਼ ਚੈਂਪੀਅਨਸ਼ਿਪ ਦੇ ਜੱਜਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਚੈਂਪੀਅਨ ਉਤਪਾਦਕ ਪਿਛਲੇ 15 ਸਾਲਂ ਤੋਂ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਨਵੀਨਤਮ ਰਿਕਾਰਡ 'ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਡੇਵਿਡ ਨੇ ਦੱਸਿਆ, 'ਮੇਰੇ ਕੋਲ ਵੱਡੀਆਂ ਸਬਜ਼ੀਆਂ ਦਾ ਉਤਪਾਦਨ ਕਰਨ ਦਾ ਕੋਈ ਵੱਡਾ ਭੇਤ ਨਹੀਂ। ਤੁਹਾਨੂੰ ਇਸ ਲਈ ਸਿਰਫ਼ ਸਹੀ ਬੀਜ਼, ਸਹੀ ਥਾਂ, ਚੰਗੀ ਮਿੱਟੀ ਤੇ ਥੋੜੀ ਜਿਹੀ ਕਿਸਮਤ ਦੀ ਜ਼ਰੂਰਤ ਹੁੰਦੀ ਹੈ।'