ਨਵੀਂ ਦਿੱਲੀ: ਦਿੱਲੀ ਦੇ ਸਰਕਾਰੀ ਸਕੂਲ ਚ ਦਿਲ ਦਹਿਲਾਉਣ ਵਾਲੀ ਵਾਰਦਾਤ ਨੂੰ ਅਜਾਮ ਦਿੱਤਾ ਗਿਆ ਹੈ। ਇੱਕ ਅਜਿਹੀ ਵਾਰਦਾਤ ਜਿਸ ਬਾਰੇ ਤੁਸੀ ਸ਼ਾਇਦ ਹੀ ਕਦੇ ਸੁਣਿਆ ਹੋਵੇ। ਸਕੂਲ 'ਚ ਇੱਕ ਅਧਿਆਪਕ ਨੇ ਬੱਚਿਆਂ ਨੂੰ ਪੜਾਉਣ ਤੇ ਚੰਗਾ ਇਨਸਾਨ ਬਣਾਉਣ ਲਈ ਥੋੜੀ ਸਖਤੀ ਕੀ ਦਿਖਾਈ ਕਿ ਵਿਦਿਆਰਥੀਆਂ ਨੇ ਅਧਿਆਪਕ ਦਾ ਕਤਲ ਕਰ ਦਿੱਤਾ। ਖਬਰ ਦਿੱਲੀ ਦੇ ਨਾਂਗਲੋਈ 'ਚ ਸਰਕਾਰੀ ਸਕੂਲ ਤੋਂ ਹੈ। ਜਿੱਥੇ 12ਵੀਂ ਕਲਾਸ ਦੇ ਦੋ ਵਿਦਿਆਰਥੀਆਂ ਨੇ ਕਲਾਸ 'ਚ ਹੀ ਆਪਣੇ ਅਧਿਆਪਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਦੋਨਾਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਿੱਲੀ ਦੇ ਨਾਂਗਲੋਈ 'ਚ ਸਰਕਾਰੀ ਸਕੂਲ ਦੀ ਕਲਾਸ ਰੂਮ ਨੰਬਰ 108 'ਚ ਉਹ ਹੋਇਆ ਜੋ ਕਦੇ ਕਿਸੇ ਨੇ ਨਾ ਸੋਚਿਆ ਸੀ। ਕਲਾਸ 'ਚ 12ਵੀਂ ਜਮਾਤ ਦੇ 2 ਵਿਦਿਆਰਥੀਆਂ ਨੇ ਕਲਾਸ 'ਚ ਆਪਣੇ ਅਧਿਆਪਕ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਲੱਗਣ ਨਾਲ ਅਧਿਆਪਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸ ਦੇ ਚੱਲਦਿਆਂ ਛੋੜੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਅਧਿਆਪਕ ਮੁਕੇਸ਼ ਕੁਮਾਰ ਨੇ ਹਾਜ਼ਰੀ ਘੱਟ ਹੋਣ ਕਾਰਨ ਹਮਲਾਵਰ ਦੋ ਵਿਦਿਆਰਥੀਆਂ 'ਚੋਂ ਇੱਕ ਨੂੰ ਜਮਾਤ 'ਚੋਂ ਬਾਹਰ ਕੱਢ ਦਿੱਤਾ ਸੀ। ਜਿਸ ਕਾਰਨ ਆਪਣੇ ਅਧਿਆਪਕ ਤੋਂ ਬਦਲਾ ਲੈਣ ਲਈ ਇਨ੍ਹਾਂ ਬੱਚਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅਧਿਆਪਕ ਤੇ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਮਗਰੋਂ ਹਮਲਾਵਰ ਵਿਦਿਆਰਥੀ ਮੌਕੇ ਤੋਂ ਫਰਾਰ ਹੋ ਗਏ। ਪਰ ਪੁਲਿਸ ਨੇ ਥੋੜੀ ਦੇਰ ਬਾਅਦ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ।
ਇਸ ਘਟਨਾ ਤੋਂ ਬਾਅਦ ਦਿੱਲੇ ਦੇ ਅਧਿਆਪਕਾਂ 'ਚ ਡਰ ਤੇ ਗੁੱਸੇ ਦਾ ਮਹੌਲ ਹੈ। ਅਧਿਆਪਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਚਤ ਹਨ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਘਟਨਾ ਦੀ ਮਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।