ਸੈਕਰਾਮੈਂਟੋ: ਅਮਰੀਕੀ ਸੂਬੇ ਕੈਲੀਫੋਰਨੀਆ ਵਿੱਚ ਸਰੀਰਕ ਸੰਬੰਧਾਂ ਬਾਰੇ ਇੱਕ ਨਵੇਂ ਕਾਨੂੰਨ ਦਾ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਇਸ ਅਧੀਨ ਇਹ ਤੈਅ ਕੀਤਾ ਜਾ ਰਿਹਾ ਹੈ ਕਿ ਸਰੀਰਕ ਸਬੰਧ ਬਣਾਉਣ ਦੌਰਾਨ ਕੰਡੋਮ ਨੂੰ ਹਟਾਉਣ ਲਈ ਪਾਰਟਨਰ ਦੀ ਸਹਿਮਤੀ ਲੈਣੀ ਪਵੇਗੀ। ਅਜਿਹਾ ਨਾ ਕਰਨ 'ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਜੇ ਇਹ ਕਾਨੂੰਨ ਬਣ ਜਾਂਦਾ ਹੈ, ਤਾਂ ਕੈਲੀਫੋਰਨੀਆ ਅਜਿਹਾ ਕਰਨ ਵਾਲਾ ਅਮਰੀਕਾ ਦਾ ਪਹਿਲਾ ਰਾਜ ਬਣ ਜਾਵੇਗਾ।


ਰਾਜਪਾਲ ਨੂੰ ਭੇਜਿਆ ਗਿਆ ਪ੍ਰਸਤਾਵ


ਪ੍ਰਾਪਤ ਜਾਣਕਾਰੀ ਅਨੁਸਾਰ, ਕੈਲੀਫੋਰਨੀਆ ਦੇ ਵਿਧਾਇਕਾਂ ਨੇ ਮੰਗਲਵਾਰ ਨੂੰ ਇਸ ਬਾਰੇ ਇੱਕ ਬਿੱਲ ਰਾਜਪਾਲ ਗੈਵਿਨ ਨਿਊਸਮ ਨੂੰ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅੱਗੇ ਵਧ ਗਈ ਹੈ। ਭਾਵੇਂ ਇਸ ਕਾਨੂੰਨ ਲਈ ਕ੍ਰਿਮੀਨਲ ਕੋਡ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਦਰਅਸਲ, ਅਜਿਹੇ ਮਾਮਲਿਆਂ ਵਿੱਚ ਦੋਸ਼ੀ ਵਿਰੁੱਧ ਮੁਕੱਦਮਾ ਚਲਾਉਣ ਤੇ ਸਿਵਲ ਕੋਡ ਤਹਿਤ ਜੁਰਮਾਨਾ ਲਗਾਉਣ ਦਾ ਨਿਯਮ ਬਣਾਇਆ ਜਾਵੇਗਾ।


ਕ੍ਰਿਸਟੀਨਾ ਗਾਰਸੀਆ ਨੇ ਪੇਸ਼ ਕੀਤਾ ਪ੍ਰਸਤਾਵ


ਦੱਸ ਦੇਈਏ ਕਿ ਇਹ ਮਤਾ ਇਸੇ ਹਫਤੇ ਕੈਲੀਫੋਰਨੀਆ ਦੇ ਵਿਧਾਨ ਸਭਾ ਮੈਂਬਰ ਕ੍ਰਿਸਟੀਨਾ ਗਾਰਸੀਆ (ਡੀ) ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਵਿੱਚ ਗੈਰਕਾਨੂੰਨੀ ਸ਼੍ਰੇਣੀ ਵਿੱਚ ਸਾਥੀ ਨਾਲ ਸਰੀਰਕ ਸੰਬੰਧ ਰੱਖਣ ਦੌਰਾਨ ਬਿਨਾਂ ਸਹਿਮਤੀ ਦੇ ਕੰਡੋਮ ਹਟਾਉਣ ਦੀ ਗੱਲ ਕਹੀ ਗਈ ਹੈ। ਇਸ ਕਾਨੂੰਨ ਦੀ ਮਦਦ ਨਾਲ ਪੀੜਤ ਨੂੰ ਹਰਜਾਨੇ ਦਾ ਦਾਅਵਾ ਕਰਨ ਦੀ ਇਜਾਜ਼ਤ ਮਿਲ ਜਾਵੇਗੀ।


ਇਹ ਦੁਨੀਆ ਦਾ ਪਹਿਲਾ ਅਜਿਹਾ ਕਾਨੂੰਨ


ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਇਹ ਨਾ ਸਿਰਫ ਅਮਰੀਕਾ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਅਜਿਹਾ ਪਹਿਲਾ ਕਾਨੂੰਨ ਹੋਵੇਗਾ। ਇਸ ਪ੍ਰਸਤਾਵ ਨੂੰ ਪੇਸ਼ ਕਰਦੇ ਹੋਏ ਕ੍ਰਿਸਟੀਨਾ ਨੇ ਕਿਹਾ ਕਿ ਕਿਤਾਬਾਂ ਦੇ ਕਾਨੂੰਨਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਸ਼ੇ 'ਤੇ ਚਰਚਾ ਦੀ ਸਹੂਲਤ ਹੋਣੀ ਚਾਹੀਦੀ ਹੈ।


ਇਸ ਕਾਨੂੰਨ ਦੀ ਲੋੜ ਕਿਉਂ ਸੀ?


ਕੁਝ ਮਾਹਿਰਾਂ ਨੇ ਇਸ ਕਾਨੂੰਨ ਨੂੰ ਜ਼ਰੂਰੀ ਵੀ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰੀਰਕ ਸਬੰਧ ਬਣਾਉਂਦੇ ਸਮੇਂ ਬਿਨਾਂ ਦੱਸੇ ਕੰਡੋਮ ਨੂੰ ਹਟਾਉਣਾ ਸਾਥੀ ਲਈ ਬਹੁਤ ਸਾਰੇ ਖਤਰਿਆਂ ਦਾ ਕਾਰਨ ਬਣ ਸਕਦਾ ਹੈ। ਦਰਅਸਲ, ਅਜਿਹੇ ਮਾਮਲਿਆਂ ਵਿੱਚ, ਪੀੜਤਾਂ ਨੂੰ ਗਰਭ ਅਵਸਥਾ, ਜਿਨਸੀ ਸੰਬੰਧਾਂ ਨਾਲ ਜੁੜੀਆਂ ਲਾਗਾਂ ਅਤੇ ਭਾਵਨਾਤਮਕ ਸਦਮੇ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣਾ ਪੈਂਦਾ ਸੀ, ਜਿਸ ਕਾਰਨ ਅਜਿਹੇ ਕਾਨੂੰਨ ਬਾਰੇ ਚਰਚਾ ਸ਼ੁਰੂ ਹੋਈ।


ਇਹ ਵੀ ਪੜ੍ਹੋ: Taliban News: ਤਾਲਿਬਾਨ ਨੇ ਨਾਰਵੇ ਦੇ ਦੂਤਾਵਾਸ 'ਤੇ ਕੀਤਾ ਕਬਜ਼ਾ, ਸ਼ਰਾਬ ਦੀਆਂ ਬੋਤਲਾਂ ਤੋੜੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904