6 ਦਿਨਾਂ ਦਾ ਬੱਚਾ ਬਣਿਆ ਸੋਸ਼ਲ ਮੀਡੀਆ ਸਟਾਰ, 14 ਲੱਖ ਫਾਲੋਅਰਜ਼
ਏਬੀਪੀ ਸਾਂਝਾ | 19 Feb 2018 09:18 AM (IST)
ਕੈਲਿਅਨ 6 ਦਿਨਾਂ ਦਾ ਮਾਸੂਮ ਬੱਚਾ ਹੈ ਪਰ ਸੋਸ਼ਲ ਮੀਡੀਆ 'ਤੇ ਉਹ ਸਟਾਰ ਬਣਿਆ ਹੋਇਆ ਹੈ। ਜਨਮ ਤੋਂ ਪਹਿਲਾਂ ਹੀ ਉਸ ਨੂੰ ਇੰਸਟਾਗ੍ਰਾਮ 'ਤੇ 14 ਲੱਖ ਲੋਕ ਫੋਲੋ ਕਰ ਰਹੇ ਹਨ ਤੇ ਜਨਮ ਤੋਂ ਚਾਰ ਦਿਨਾਂ ਦੇ ਅੰਦਰ ਹੀ ਕਰੀਬ 10 ਲੱਖ ਲੋਕ ਇਸ ਬੱਚੇ ਦੇ ਇੰਸਟਗ੍ਰਾਮ ਅਕਾਉਂਟ ਨਾਲ ਜੁੜ ਗਏ। ਉਕਤ ਬੱਚੇ ਦਾ ਨਾਂਅ ਕੈਲਿਅਨ ਹੈ, ਜਿਸ ਦਾ ਅਕਾਊਾਟ ਉਸ ਦੇ ਜਨਮ ਤੋਂ ਪਹਿਲਾਂ ਹੀ ਬਣਾ ਦਿੱਤਾ ਗਿਆ। ਕੈਲਿਅਨ ਦੀ ਮਾਤਾ ਜੈਸਿਕਾ ਤੇ ਪਿਤਾ ਗੈਰਿਟ ਨੇ ਆਪਣੀ ਇਸ ਤੀਜੀ ਸੰਤਾਨ ਦੀ ਖੁਸ਼ਖ਼ਬਰੀ ਦੁਨੀਆ ਨਾਲ ਸਾਂਝੀ ਕਰਦਿਆਂ ਇੰਸਟਾਗ੍ਰਾਮ 'ਤੇ ਇਕ ਵੀਡੀਓ ਵੀ ਪਾਈ। ਕੈਲਿਅਨ ਦਾ ਜਨਮ ਅਮਰੀਕਾ ਦੇ ਯੂਟਾ ਸੂਬੇ 'ਚ ਹੋਇਆ ਹੈ। ਜ਼ਿਕਰਯੋਗ ਹੈ ਕਿ ਕੈਲਿਅਨ ਨਾ ਤਾਂ ਕਿਸੇ ਅਮੀਰ ਖ਼ਾਨਦਾਨ ਦਾ ਬੱਚਾ ਹੈ ਤੇ ਨਾ ਹੀ ਪ੍ਰਮਾਤਮਾ ਨੇ ਉਸ ਨੂੰ ਕੋਈ ਵਿਸ਼ੇਸ਼ਤਾ ਪ੍ਰਦਾਨ ਕੀਤੀ ਹੈ।