ਨਵੀਂ ਦਿੱਲੀ: ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਇੱਕ ਰੋਜ਼ਾ ਸੀਰੀਜ਼ ਵਿੱਚ ਦੱਖਣੀ ਅਫਰੀਕਾ ਦੇ ਹੌਸਲੇ ਪਸਤ ਕਰਨ ਮਗਰੋਂ ਟੀਮ ਇੰਡੀਆ ਆਪਣੀ ਜੇਤੀ ਮੁਹਿੰਮ ਜਾਰੀ ਰੱਖਣ ਦੇ ਮੂਡ ਵਿੱਚ ਹੈ। ਭਾਰਤੀ ਟੀਮ ਚਾਰ ਤੇਜ਼ ਗੇਂਦਬਾਜ਼ਾਂ ਤੇ ਸਪਿੰਨਰਾਂ ਨਾਲ ਮੈਦਾਨ ਵਿੱਛ ਉੱਤਰੀ ਹੈ ਜਦੋਂਕਿ ਸੁਰੇਸ਼ ਰੈਨਾ ਨੂੰ ਵੀ ਪਲੇਇੰਗ ਇਲੈਵਨ ਵਿੱਚ ਥਾਂ ਮਿਲੀ ਹੈ। ਟੀਮ ਇੰਡੀਆ ਦਾ 8-1 ਨਾਲ ਜਿੱਤਣ ਦਾ ਟੀਚਾ ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਮੌਕਾ ਟੀ-20 ਦਾ ਆ ਗਿਆ ਹੈ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਦਾ ਪਹਿਲਾ ਮੁਕਾਬਲਾ ਅੱਜ ਜੋਹੱਨਸਬਰਗ ਵਿੱਚ ਸ਼ਾਮ 6 ਵਜੇ ਤੋਂ ਖੇਡਿਆ ਜਾਵੇਗਾ। ਵਿਰਾਟ ਐਂਡ ਕੰਪਨੀ ਦੀਆਂ ਨਜ਼ਰਾਂ ਇਸ ਸੀਰੀਜ਼ ਵਿੱਚ ਵੱਡਾ ਮਾਰਕਾ ਮਾਰਨ ‘ਤੇ ਲੱਗੀਆਂ ਹਨ। ਵਿਰਾਟ ਹੁਣ ਟੀ-20 ਵਿੱਚ 3-0 ਤੋਂ ਕਲੀਨ ਸਵੀਪ ਕਰਨਾ ਚਾਹੁੰਦੇ ਹਨ। ਵਨਡੇ ਵਿੱਚ 5-1 ਦੀ ਵੱਡੀ ਜਿੱਤ ਤੋਂ ਬਾਅਦ ਵਿਰਾਟ ਨੂੰ ਸੀਰੀਜ਼ ਵਿੱਚ ਹੀ ਕਾਮਯਾਬੀ ਚਾਹੁੰਦੇ ਹਨ। ਖੁਦ ਵਿਰਾਟ ਨੇ ਜਿੱਤ ਤੋਂ ਬਾਅਦ ਕਿਹਾ ਹੈ ਕਿ ਫਿਲਹਾਲ ਉਨ੍ਹਾਂ ਨੂੰ ਕੋਈ ਖਿਤਾਬ ਨਹੀਂ ਚਾਹੀਦਾ ਤੇ ਹੈੱਡਲਾਈਨ ਨਹੀਂ ਚਾਹੀਦੀ। ਵਿਰਾਟ ਦੀਆਂ ਗੱਲਾਂ ਤੋਂ ਸਾਫ ਹੈ ਕਿ ਇਸ ਸੀਰੀਜ਼ ਨੂੰ ਲੈ ਕੇ ਫਿਲਹਾਲ ਉਨ੍ਹਾਂ ਦਾ ਸੁਫਨਾ ਪੂਰਾ ਨਹੀਂ ਹੋਇਆ। ਇਸ ਸੀਰੀਜ਼ ਵਿੱਚ ਜਿੱਤ ਦਾ ਸਿਲਸਿਲਾ ਵਿਰਾਟ ਨੂੰ 5-1 ਨਹੀਂ, 8-1 ਦੇ ਤੌਰ ‘ਤੇ ਚਾਹੀਦਾ ਹੈ। ਵਨਡੇ ਤੋਂ ਬਾਅਦ ਉਨਾਂ ਨੂੰ ਹੁਣ ਟੀ-10 ਵਿੱਚ ਵੀ ਜਿੱਤ ਹੀ ਚਾਹੀਦੀ ਹੈ।