ਨਵੀਂ ਦਿੱਲੀ: ਅਮਰੀਕਾ ਦੀ ਕੰਪਨੀ ਐਪਲ ਦੇ ਸਾਫਟਵੇਅਰ ਨੂੰ ਲੈ ਕੇ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ। ਐਪਲ ਡਿਵਾਇਜ਼ ਦੇ ਆਪ੍ਰੇਟਿੰਗ ਸਿਸਟਮ iOS 11 ਵਿੱਚ ਇੱਕ ਬਗ ਸਾਹਮਣੇ ਆਇਆ ਹੈ। ਇਸ ਬਗ ਵਿੱਚ ਇੱਕ ਖਾਸ ਕੈਰੇਕਟਰ ਦੀ ਥਾਂ ਡਿਵਾਇਸ ਦੇ ਮੈਸੇਜ ਐਪ ਕ੍ਰੈਸ਼ ਹੋ ਰਹੇ ਹਨ। ਇਸ ਬਗ ਕਾਰਨ ਯੂਜ਼ਰਾਂ ਨੂੰ ਵਟਸਐਪ, ਫੇਸਬੁਕ ਮੈਸੇਂਜਰ, ਆਉਟਲੁੱਕ ਤੇ ਜੀਮੇਲ ਚਲਾਉਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ।
ਇੱਕ ਰਿਪੋਰਟ ਮੁਤਾਬਕ ਐਪਲ ਦੇ iOS 11.2.5 ਵਿੱਚ ਇਹ ਪ੍ਰੇਸ਼ਾਨੀ ਸਾਹਮਣੇ ਆ ਰਹੀ ਹੈ। ਇਸ ਵਿੱਚ ਇੱਕ ਤੇਲਗੂ ਕੈਰੇਕਟਰ ਜਿਸ ਐਪ ਵਿੱਚ ਭੇਜਿਆ ਜਾ ਰਿਹਾ ਹੈ, ਉਹ ਕ੍ਰੈਸ਼ ਹੋ ਜਾਂਦਾ ਹੈ। ਜੇਕਰ ਇਹ ਤੇਲਗੂ ਕੈਰੇਕਟਰ imessage 'ਤੇ ਭੇਜਿਆ ਜਾਵੇ ਤਾਂ ਮੈਸੇਜ 'ਤੇ ਕਲਿੱਕ ਕਰਦੇ ਹੀ imessage ਕ੍ਰੈਸ਼ ਹੋ ਜਾਂਦਾ ਹੈ।
ਕੁਝ ਦੇਰ ਲਈ ਯੂਜ਼ਰ ਇਸ ਐਪ ਨੂੰ ਨਹੀਂ ਚਲਾ ਸਕਦੇ। ਬਿਲਕੁਲ ਅਜਿਹਾ ਹੀ ਵਟਸਐਪ ਤੇ ਫੇਸਬੁੱਕ ਮੈਸੰਜਰ ਦੇ ਨਾਲ ਵੀ ਹੁੰਦਾ ਹੈ। ਇਸ 'ਤੇ ਇਹ ਕਰੈਕਟਰ ਮੈਸੇਜ ਆਉਣ 'ਤੇ ਐਪ ਕ੍ਰੈਸ਼ ਹੋ ਜਾਂਦੀ ਹੈ। ਐਪਲ iOS 11.3 ਦਾ ਅਪਡੇਟ ਵਰਜ਼ਨ ਲਿਆਉਣ ਬਾਰੇ ਸੋਚ ਰਹੀ ਹੈ। ਉਦੋਂ ਤੱਕ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ ਬੱਸ ਤੇਲਗੂ ਕਰੈਕਟਰ ਵਾਲੇ ਮੈਸੇਜ 'ਤੇ ਕਲਿੱਕ ਨਹੀਂ ਕਰਨਾ ਹੈ। ਇਸ ਤੋਂ ਪਹਿਲਾਂ 2016 ਵਿੱਚ ਵੀ ਆਈਫੋਨ ਨੂੰ iOS 11.2.5 ਦਾ ਅਪਡੇਟ ਜਾਰੀ ਕੀਤਾ ਸੀ।