ਨਵੀਂ ਦਿੱਲੀ: ਨੋਕੀਆ-7 ਪਲੱਸ ਮਹੀਨੇ ਦੇ ਅਖੀਰ ਤੱਕ ਬਾਰਸੀਲੋਨਾ ਵਿੱਚ ਹੋਣ ਵਾਲੇ ਮੋਬਾਈਲ ਵਰਲਡ ਕਾਂਗਰਸ (MWC 2018) ਵਿੱਚ ਲਾਂਚ ਹੋਵੇਗਾ। ਇਸ ਲਾਂਚ ਤੋਂ ਪਹਿਲਾਂ ਹੀ ਚਾਈਨੀਜ਼ ਟੇਕ ਬਲਾਗਰ VTech ਨੇ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ਮੁਤਾਬਕ ਨੋਕੀਆ 7 ਪਲੱਸ ਵਿੱਚ 18:9 ਆਸਪੈਕਟ ਰੇਸ਼ੋ ਦਿੱਤਾ ਗਿਆ ਹੋਵੇਗਾ। ਇਸ ਤਸਵੀਰ ਵਿੱਚ ਨੋਕੀਆ 7 ਪਲੱਸ ਦੇ ਡਿਸਪਲੇ ਦੇ ਖੱਬੇ ਪਾਸੇ ਨਮਸਤੇ ਲਿਖਿਆ ਗਿਆ ਹੈ। ਇਸ ਨਾਲ ਸਾਫ ਹੁੰਦਾ ਹੈ ਕਿ HMD ਗਲੋਬਲ ਇਹ ਸਮਾਰਟਫੋਨ ਭਾਰਤ ਦੇ ਬਜ਼ਾਰ ਵਿੱਚ ਜਲਦ ਲਾਂਚ ਕਰੇਗੀ।

ਨੋਕੀਆ 7 ਪਲੱਸ ਦੇ ਉੱਪਰ-ਥੱਲੇ ਬੜੇ ਪਤਲੇ ਬੇਜ਼ਲ ਲੱਗੇ ਹੋਣਗੇ। ਇਸ ਵਿੱਚ 2.5D ਦਾ ਗਲਾਸ ਪ੍ਰੋਟੈਕਸ਼ਨ ਦਿੱਤਾ ਜਾ ਸਕਦਾ ਹੈ ਤੇ ਇਹ ਇੰਡ੍ਰਾਇਡ ਓਰੀਓ ਓਐਸ 'ਤੇ ਚੱਲੇਗਾ।

ਨੋਕੀਆ ਦੇ ਇਸ ਆਉਣ ਵਾਲੇ ਸਮਾਰਟਫੋਨ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਇਸ ਫੋਨ ਵਿੱਚ ਸਨੈਪਡ੍ਰੈਗਨ 660 ਪ੍ਰੋਸੈਸਰ, 4 ਜੀਬੀ ਰੈਮ ਤੋਂ ਇਲਾਵਾ 64 ਜੀਬੀ ਦੀ ਡਾਟਾ ਸਟੋਰੇਜ ਵੀ ਹੋਵੇਗੀ। ਇਹ ਸਟੋਰੇਜ ਵਧਾਈ ਵੀ ਜਾ ਸਕਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 12MP+13MP ਦਾ ਡਬਲ ਕੈਮਰਾ ਹੋਵੇਗਾ। ਸਾਹਮਣੇ ਵਾਲਾ ਕੈਮਰਾ 16MP ਦਾ ਹੋ ਸਕਦਾ ਹੈ।