ਨਵੀਂ ਦਿੱਲੀ: ਮੋਟੋਰੋਲਾ ਆਪਣੇ ਮੋਟੋ G5 ਤੇ G5 ਪਲੱਸ ਤੋਂ ਬਾਅਦ ਮੋਟੋ G6 ਸੀਰੀਜ਼ 'ਤੇ ਕੰਮ ਕਰ ਰਹੀ ਹੈ। ਇਸ ਨੂੰ ਨਵੀਂ ਜਨਰੇਸ਼ਨ ਦੇ ਹਿਸਾਬ ਨਾਲ ਬਣਾਇਆ ਜਾ ਰਿਹਾ ਹੈ। ਮੋਟੋ G5 , ਮੋਟੋ G6 ਤੇ ਮੋਟੋ G5 ਪਲੱਸ ਦੇ ਡਿਜ਼ਾਇਨ ਤੇ ਕੀਮਤ ਸਾਹਮਣੇ ਆ ਗਏ ਹਨ। ਇਹ ਫੋਨ ਇਸ ਸਾਲ ਜੂਨ ਵਿੱਚ ਲਾਂਚ ਹੋ ਸਕਦੇ ਹਨ।

ਰਿਪੋਰਟਾਂ ਮੁਤਾਬਕ ਮੋਟੋਰੋਲਾ G6 ਪਲੇ ਦੀ ਕੀਮਤ 12,000 ਰੁਪਏ, ਮੋਟੋ G6 ਦੀ ਕੀਮਤ 15,000 ਰੁਪਏ ਮੋਟੋ G6 ਪਲੱਸ ਦੀ ਕੀਮਤ 17,000 ਰੁਪਏ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਮੋਟੋ G6 ਪਲੇ ਵਿੱਚ ਕਵਾਲਕਾਮ ਸਨੈਪਡ੍ਰੈਗਨ 430 SoC ਤੇ 4000mAh ਦੀ ਬੈਟਰੀ ਹੋਵੇਗੀ।

ਮੋਟੋ G6 ਵਿੱਚ ਸਨੈਪਡ੍ਰੈਗਨ 450 ਪ੍ਰੋਸੈਸਰ ਤੇ 3000mAh ਦੀ ਬੈਟਰੀ ਹੋਵੇਗੀ। ਮੋਟੋ G6 ਪਲੱਸ ਵਿੱਚ 3250mAh ਦੀ ਬੈਟਰੀ ਹੋਵੇਗੀ। ਮੋਟੋ G6 ਦੀ ਤਸਵੀਰ ਜਿਹੜੀ ਸਾਹਮਣੇ ਆਈ ਹੈ, ਉਸ ਮੁਤਾਬਕ ਫੋਨ ਦੇ ਪਿਛਲੇ ਪਾਸੇ ਦੋ ਕੈਮਰੇ ਹੋਣਗੇ। ਇਸ ਦੇ ਨਾਲ ਹੀ ਇਹ ZUK-skinned 8.0 ਓਐਸ 'ਤੇ ਚੱਲੇਗਾ। ਇਸ ਵਿੱਚ NFC ਚਿਪਸੈਟ ਹੈ।