ਨਵੀਂ ਦਿੱਲੀ: ਮੋਬਾਈਲ ਵਰਲਡ ਕਾਂਗਰਸ (MWC2018) 26 ਫਰਵਰੀ ਤੋਂ ਬਾਰਸੀਲੋਨਾ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਵੇਲੇ ਦੱਖਣੀ ਕੋਰਿਆਈ ਕੰਪਨੀ ਸੈਮਸੰਗ ਵੀ ਆਪਣਾ ਸਭ ਤੋਂ ਵੱਡਾ ਪ੍ਰੋਗਰਾਮ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਪ੍ਰੋਗਰਾਮ ਵਿੱਚ ਸੈਮਸੰਗ ਗਲੈਕਸੀ S9 ਤੇ ਗਲੈਕਸੀ S9 ਪਲੱਸ ਲਾਂਚ ਕਰ ਸਕਦੀ ਹੈ।

ਮੋਬਾਈਲਾਂ ਬਾਰੇ ਖਬਰਾਂ ਦੇਣ ਵਾਲੇ ਅਕਾਉਂਟ Galaxy S9 ਨੇ ਗਲੈਕਸੀ ਸਮਾਰਟਫੋਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਇਨਫਿਨਟੀ ਡਿਸਪਲੇ ਨਜ਼ਰ ਆ ਰਿਹਾ ਹੈ। ਇਸ ਨੂੰ ਕੰਪਨੀ ਨੇ ਗਲੈਕਸੀ S8 ਵਿੱਚ ਲਾਂਚ ਕੀਤਾ ਸੀ। ਲੁੱਕ ਦੀ ਗੱਲ ਕਰੀਏ ਤਾਂ ਇਹ S8 ਤੋਂ ਜ਼ਿਆਦਾ ਵੱਖਰਾ ਨਜ਼ਰ ਨਹੀਂ ਆਉਂਦਾ।

Galaxy S9 ਵਿੱਚ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਹੋ ਸਕਦੀ ਹੈ। ਇਸੇ ਤਰ੍ਹਾਂ ਗਲੈਕਸੀ S9 Plus ਵਿੱਚ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਹੋ ਸਕਦੀ ਹੈ। ਲੀਕ ਖਬਰਾਂ ਮੁਤਾਬਕ S9 ਸੀਰੀਜ਼ ਮਿਡਨਾਇਟ ਬਲੈਕ, ਪਰਪਲ, ਟਾਇਟੈਨੀਅਮ ਗ੍ਰੇਅ ਤੇ ਕੋਰਲ ਬਲੂ ਰੰਗ ਵਿੱਚ ਮੌਜੂਦ ਹੋਵੇਗਾ।