ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਇੱਕ ਕਮਾਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਊਠ ਇੱਕੋ ਘੁੱਟ ਵਿੱਚ ਬੀਅਰ ਦਾ ਸਾਰਾ ਕੈਨ ਪੀ ਜਾਂਦਾ ਹੈ। ਇਹ ਵੀਡੀਓ ਆਸਟਰੇਲੀਆ ਦੇ ਨਿਊ ਸਾਊਥ ਵੇਲਸ ਦੀ ਹੈ। ਵੀਡੀਓ ਨੂੰ ਬੀਤੇ ਦਿਨ ਇੰਸਟਾਗਰਾਮ ’ਤੇ ਬਰਾਊਨਕਾਰਡੀਗਨ ਨਾਂ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਸੀ। ਵੀਡੀਓ ਵਿੱਚ ਇੱਕ ਵਿਅਕਤੀ ਊਠ ਦੀ ਵੀਡੀਓ ਬਣਾ ਰਿਹਾ ਹੈ। ਵੀਡੀਓ ਬਣਾਉਂਦੇ ਹੋਏ ਉਹ ਊਠ ਦੇ ਕੋਲ ਚਲਾ ਜਾਂਦਾ ਹੈ। ਪਹਿਲਾਂ ਜਦੋਂ ਊਠ ਕੈਮਰੇ ਵੱਲ ਵੇਖਦਾ ਹੈ ਤਾਂ ਵੀਡੀਓ ਬਣਾ ਰਿਹਾ ਵਿਅਕਤੀ ਊਠ ਨੂੰ ਬੀਅਰ ਦਾ ਸਵਾਦ ਚਖਾਉਂਦਾ ਹੈ ਸ਼ਾਇਦ ਊਠ ਨੂੰ ਬੀਅਰ ਦਾ ਸਵਾਦ ਕੁਝ ਜ਼ਿਆਦਾ ਹੀ ਪਸੰਦ ਆ ਜਾਂਦਾ ਹੈ ਤੇ ਵੇਖਦਿਆਂ ਹੀ ਵੇਖਦਿਆਂ ਊਠ ਬੀਅਰ ਦਾ ਸਾਰਾ ਕੈਨ ਗਟਕ ਜਾਂਦਾ ਹੈ। ਊਠ ਨੂੰ ਬੀਅਰ ਪੀਂਦਿਆਂ ਵੇਖ ਲੋਕ ਹੈਰਾਨ ਹੋ ਰਹੇ ਹਨ।