ਓਟਾਵਾ: ਕੈਨੇਡੀਅਨ ਸੰਸਦ ਮੈਂਬਰ ਨੇ ਇੱਕ ਗਲਤੀ ਕੀਤੀ ਹੈ ਜੋ ਉਸ ਦਾ ਮਜ਼ਾਕ ਬਣਾ ਰਹੀ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਸੰਸਦ ਮੈਂਬਰ ਵਿਲੀਅਮ ਅਮੋਸ ਹਾਊਸ ਆਫ਼ ਕਾਮਨਜ਼ ਦੀ ਡਿਜੀਟਲੀ ਬੈਠਕ ਦੌਰਾਨ ਨਗਨ ਹਾਲਤ 'ਚ ਨਜ਼ਰ ਆਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਲੀਅਮ ਅਮੋਸ ਸਾਲ 2015 ਤੋਂ ਪੋਂਟੀਕ ਦੇ ਕਿਊਬਿਕ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਰਹੇ ਸੀ ਤੇ ਉਹ ਬੁੱਧਵਾਰ ਨੂੰ ਆਪਣੇ ਸਾਥੀ ਸੰਸਦ ਮੈਂਬਰਾਂ ਦੀ ਸਕਰੀਨ 'ਤੇ ਪੂਰੀ ਤਰ੍ਹਾਂ ਨੰਗੇ ਦਿਖਾਈ ਦਿੱਤੇ।


ਦਰਅਸਲ, ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਬਹੁਤ ਸਾਰੇ ਕੈਨੇਡੀਅਨ ਸੰਸਦ ਮੈਂਬਰ ਵੀਡੀਓ ਕਾਨਫਰੰਸ ਰਾਹੀਂ ਸੰਸਦੀ ਸੈਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ। ਨਿਊਜ਼ ਏਜੰਸੀ ਏਪੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਅਮੋਸ ਕੈਨੇਡੀਅਨ ਪ੍ਰੈੱਸ ਵੱਲੋਂ ਮਿਲੇ ਇੱਕ ਸਕ੍ਰੀਨ ਸ਼ਾਟ ਵਿੱਚ ਇੱਕ ਡੈਸਕ ਦੇ ਪਿੱਛੇ ਖੜ੍ਹੇ ਦੇਖਾਈ ਦੇ ਰਹੇ ਹਨ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਦੇ ਨਿੱਜੀ ਅੰਗ ਨੂੰ ਮੋਬਾਈਲ ਨਾਲ ਢੱਕਿਆ ਹੋਇਆ ਸੀ। ਇਸ ਦੇ ਖ਼ਤਮ ਹੋਣ ਤੋਂ ਬਾਅਦ ਸੰਸਦ ਮੈਂਬਰ ਅਮੋਸ ਨੇ ਈ-ਮੇਲ ਰਾਹੀਂ ਆਪਣੀ ਗਲਤੀ ਮੰਨ ਲਈ ਹੈ ਤੇ ਕਿਹਾ ਹੈ ਕਿ ਬਦਕਿਸਮਤੀ ਨਾਲ ਉਨ੍ਹਾਂ ਤੋਂ ਅਜਿਹੀ ਗਲਤੀ ਹੋਈ।



ਕੈਨੇਡੀਅਨ ਸੰਸਦ ਮੈਂਬਰ ਵਿਲੀਅਮ ਅਮੋਸ ਨੇ ਕਿਹਾ ਕਿ ਜਾਗਿੰਗ ਤੋਂ ਵਾਪਸ ਆਉਣ ਤੋਂ ਬਾਅਦ, ਮੈਂ ਕੰਮ ਵਾਲੀ ਥਾਂ 'ਤੇ ਪਹਿਨਣ ਲਈ ਕੱਪੜੇ ਬਦਲ ਰਿਹਾ ਸੀ ਜਦੋਂ ਮੇਰਾ ਵੀਡੀਓ ਗਲਤੀ ਨਾਲ ਆਨ ਹੋ ਗਿਆ। ਸੰਸਦ ਮੈਂਬਰ (ਵਿਲੀਅਮ ਅਮੋਸ) ਨੇ ਅੱਗੇ ਕਿਹਾ ਕਿ ਮੈਂ ਇਸ ਅਣਜਾਣੇ ਵਿੱਚ ਹੋਈ ਭੁੱਲ ਲਈ ਹਾਊਸ ਆਫ਼ ਕਾਮਨਜ਼ ਦੇ ਆਪਣੇ ਸਹਿਯੋਗੀਆਂ ਤੋਂ ਮੁਆਫੀ ਮੰਗ ਰਿਹਾ ਹਾਂ। ਇਹ ਗਲਤੀ ਅਣਜਾਣੇ 'ਚ ਹੋਈ ਸੀ ਤੇ ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ।



ਵਿਰੋਧੀ ਧਿਰ ਬਲਾਕ ਕਿਊਬਕੋਇਸ ਦੇ ਸੰਸਦ ਮੈਂਬਰ ਕਲਾਉਡ ਡੀਬੇਲੇਫੁਏਲੀ ਨੇ ਪ੍ਰਸ਼ਨਕਾਲ ਤੋਂ ਬਾਅਦ ਇਸ ਮੁੱਦੇ ਨੂੰ ਚੁੱਕਿਆ। ਉਨ੍ਹਾਂ ਸੁਝਾਅ ਦਿੱਤਾ ਕਿ ਸੰਸਦ ਦੇ ਪੁਰਸ਼ ਮੈਂਬਰਾਂ ਨੂੰ ਪਾਰਲੀਮੈਂਟ ਲਈ ਟ੍ਰਾਊਜ਼ਰ, ਅੰਡਰਵੀਅਰ, ਕਮੀਜ਼, ਇੱਕ ਜੈਕਟ ਪਹਿਨਣੀ ਚਾਹੀਦੀ ਹੈ। ਇਸ ਤੋਂ ਬਾਅਦ ਸਦਨ ਦੇ ਸਪੀਕਰ ਐਂਥਨੀ ਰੋਟਾ ਨੇ ਸੰਸਦ ਮੈਂਬਰਾਂ ਨੂੰ ਯਾਦ ਦਿਵਾਇਆ ਕਿ ਜਦੋਂ ਵੀ ਕੈਮਰਾ ਅਤੇ ਮਾਈਕ੍ਰੋਫੋਨ ਚਾਲੂ ਹੁੰਦੇ ਹਨ ਤਾਂ ਉਹ ਸਚੇਤ ਰਹਿਣ।


ਇਹ ਵੀ ਪੜ੍ਹੋ: Corona Status in Punjab: ਪੰਜਾਬ ਸਰਕਾਰ ਦੀ ਖੁੱਲ੍ਹੀ ਪੋਲ! ਸਿਹਤ ਮੰਤਰੀ ਦਾ ਆਪਣਾ ਜ਼ਿਲ੍ਹਾ ਕੋਰੋਨਾ ਨਾਲ ਨਜਿੱਠਣ ਦੇ ਅਸਮਰੱਥ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904