ਮੈਕਸੀਕੈਲੀ: ਇੱਥੋਂ ਦੀ ਸਰਕਾਰ ਨੇ ਗਰੀਬਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਭ੍ਰਿਸ਼ਟ ਅਮੀਰ ਨੇਤਾਵਾਂ ਤੇ ਗੈਂਗਸਟਰਾਂ ਦੀ ਸੰਪੱਤੀ ਨਿਲਾਮ ਕਰਨ ਦਾ ਫੈਸਲਾ ਕੀਤਾ ਹੈ। ਇਸ ਹਫ਼ਤੇ ਸਰਕਾਰ ਆਪਣੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਤਕਰੀਬਨ 82 ਵਾਹਨਾਂ ਨੂੰ ਵੇਚੇਗੀ। ਇਸ ਤੋਂ ਇਕੱਠੇ ਹੋਏ ਪੈਸਿਆਂ ਨੂੰ ਗਰੀਬਾਂ ਵਿੱਚ ਵੰਡਿਆ ਜਾਵੇਗਾ।
ਮੈਕਸੀਕੋ ਸਰਕਾਰ ਨੇ ਹਾਲ ਹੀ ਵਿੱਚ ਚੋਰੀ ਦਾ ਸਾਮਾਨ ਵਾਪਸ ਕਰਨ ਵਾਲੀਆਂ ਚੀਜ਼ਾਂ (ਇੰਸਟੀਚਿਊਟ ਟੂ ਰਿਟਰਨ ਸਟੋਲਨ ਗੁੱਡਸ) ਦੇ ਅਦਾਰੇ ਦੀ ਸਥਾਪਨਾ ਕੀਤੀ ਹੈ। ਇਸ ਦੇ ਨਿਰਦੇਸ਼ਕ ਮੁਤਾਬਕ ਨਿਲਾਮੀ ਵਿੱਚ ਸ਼ਾਮਲ ਹੋਣ ਵਾਲੇ ਵਾਹਨਾਂ ਦੀ ਕੀਮਤ ਤਕਰੀਬਨ 8.80 ਕਰੋੜ ਰੁਪਏ ਹੈ।
ਨਿਲਾਮ ਕੀਤੇ ਜਾਣ ਵਾਲੇ ਵਾਹਨਾਂ ਵਿੱਚ 53 ਲੱਖ ਰੁਪਏ ਦੀ ਲੈਂਬੋਰਗਿਨੀ ਤੇ 44 ਲੱਖ ਰੁਪਏ ਦੀ ਫੋਰਡ ਸ਼ੈਲਬੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਬਖ਼ਤਰਬੰਦ ਐਸਯੂਵੀ ਤੇ 2009 ਮਾਡਲ ਹਮਰ ਵੀ ਵੇਚੀ ਜਾਵੇਗੀ। ਇਸ ਤੋਂ ਬਾਅਦ ਭ੍ਰਿਸ਼ਟ ਨੇਤਾਵਾਂ ਤੇ ਡਰੱਗ ਮਾਫੀਆ ਦੇ ਜ਼ਬਤ ਕੀਤੇ ਘਰਾਂ ਤੇ ਗਹਿਣਿਆਂ ਦੀ ਨਿਲਾਮੀ ਕੀਤੀ ਜਾਵੇਗੀ।
ਲੀਡਰਾਂ ਤੇ ਗੈਂਗਸਟਰਾਂ ਦੀਆਂ 80 ਤੋਂ ਵੱਧ ਕਾਰਾਂ ਜ਼ਬਤ, ਨਿਲਾਮ ਕਰ ਪੈਸਾ ਗਰੀਬਾਂ 'ਚ ਵੰਡਿਆ ਜਾਵੇਗਾ
ਏਬੀਪੀ ਸਾਂਝਾ
Updated at:
27 May 2019 01:11 PM (IST)
ਸਰਕਾਰ ਨੇ ਹਾਲ ਹੀ ਵਿੱਚ ਚੋਰੀ ਦਾ ਸਾਮਾਨ ਵਾਪਸ ਕਰਨ ਵਾਲੀਆਂ ਚੀਜ਼ਾਂ (ਇੰਸਟੀਚਿਊਟ ਟੂ ਰਿਟਰਨ ਸਟੋਲਨ ਗੁੱਡਸ) ਦੇ ਅਦਾਰੇ ਦੀ ਸਥਾਪਨਾ ਕੀਤੀ ਹੈ। ਇਸ ਦੇ ਨਿਰਦੇਸ਼ਕ ਮੁਤਾਬਕ ਨਿਲਾਮੀ ਵਿੱਚ ਸ਼ਾਮਲ ਹੋਣ ਵਾਲੇ ਵਾਹਨਾਂ ਦੀ ਕੀਮਤ ਤਕਰੀਬਨ 8.80 ਕਰੋੜ ਰੁਪਏ ਹੈ।
- - - - - - - - - Advertisement - - - - - - - - -