ਮੀਡੀਆ ਰਿਪੋਰਟਾਂ ਮੁਤਾਬਕ ਜਾਨਵਰਾਂ ਦੇ ਹੱਕਾਂ ਦੇ ਰਾਖੇ ਸਾਈ ਵਿਗਨੇਸ਼ ਨੇ ਬੁੱਧਵਾਰ ਨੂੰ ਚੇਨਈ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਭਾਸਕਰ ਨਾਂ ਦਾ ਵਿਅਕਤੀ ਵਾਰ-ਵਾਰ ਅਜਿਹਾ ਘਿਨਾਉਣਾ ਕੰਮ ਕਰਦਾ ਆ ਰਿਹਾ ਹੈ। ਪਿਛਲੇ ਮਹੀਨੇ ਵੀ ਉਸ ਨੂੰ ਇੱਕ ਰਾਹਗੀਰ ਨੇ ਐਮਐਮਡੀਏ ਕਾਲੋਨੀ ਵਿੱਚ ਅਜਿਹੀ ਨੀਚ ਹਰਕਤ ਕਰਦੇ ਨੂੰ ਫੜਿਆ ਸੀ ਤੇ ਝਿੜਕ ਕੇ ਭਜਾ ਦਿੱਤਾ ਸੀ।
ਵਿਗਨੇਸ਼ ਨੇ ਭਾਸਕਰ ਖ਼ਿਲਾਫ਼ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਧਾਰਾ 294 (ਜਨਤਕ ਥਾਂ 'ਤੇ ਅਸ਼ਲੀਲ ਹਰਕਤ ਕਰਨਾ) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਉਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ। ਕੁਝ ਇਵੇਂ ਦਾ ਹੀ ਮਾਮਲਾ ਮੁੰਬਈ ਤੋਂ ਪਿਛਲੇ ਸਾਲ ਨਵੰਬਰ ਵਿੱਚ ਸਾਹਮਣੇ ਆਇਆ ਸੀ, ਜਿੱਥੇ ਚਾਰ ਵਿਅਕਤੀਆਂ ਨੇ ਕੁੱਤੇ ਨਾਲ ਬਲਾਤਕਾਰ ਕੀਤਾ ਤੇ ਉਸ ਦੀ ਮੌਤ ਹੋ ਗਈ ਸੀ।