ਨਵੀਂ ਦਿੱਲੀ: ਆਈਫੋਨ 11 ਦਾ ਡਿਜ਼ਾਈਨ ਲੀਕ ਹੋ ਗਿਆ ਹੈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਐਪਲ ਡਿਜ਼ਾਇਨ ਦੇ ਮਾਮਲੇ ‘ਚ ਗ੍ਰਾਉਂਡ ਬ੍ਰੇਕਿੰਗ ਕਰਨ ਦੀ ਤਿਆਰੀ ‘ਚ ਨਹੀਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਪਲ ਸਤੰਬਰ ‘ਚ ਆਪਣੇ ਨਵੇਂ ਫੋਨ ਨੂੰ ਲੌਂਚ ਕਰਨ ਦੀ ਤਿਆਰੀ ‘ਚ ਹੈ। ਹੁਣ ਕੰਪਨੀ ਦੇ ਨਵੇਂ ਫੋਨ ਦਾ ਡਿਜ਼ਾਇਨ ਲੀਕ ਹੋਇਆ ਹੈ।

ਇਸ ਡਿਜ਼ਾਇਨ ਨੂੰ ਮਿਸਟਰ ਵ੍ਹਾਈਟ ਨਾਂ ਨਾਲ ਜਾਣੇ ਜਾਣ ਵਾਲੇ ਇੰਡਸਟਰੀ ਇੰਸਾਈਡਰ ਨੇ ਲੀਕ ਕੀਤਾ ਹੈ ਜੋ ਇਸ ਤੋਂ ਪਹਿਲਾਂ ਵੀ ਕਈ ਵਾਰ ਕੰਪਨੀ ਦੇ ਪ੍ਰੋਡਕਟਸ ਦੀ ਜਾਣਕਾਰੀ ਲੌਂਚ ਤੋਂ ਪਹਿਲਾਂ ਹੀ ਲੀਕ ਕਰਦਾ ਹੈ। ਹਾਲ ਹੀ ‘ਚ ਏਅਰਪੋਡ ਬਾਰੇ ਦਿੱਤੀ ਇਸ ਦੀ ਜਾਣਕਾਰੀ ਬਿਲਕੁਲ ਸਹੀ ਸਾਬਤ ਹੋਈ।



ਇਸ ਡਿਜ਼ਾਇਨ ‘ਚ ਚੇਸਿਸ ਨਜ਼ਰ ਆ ਰਿਹਾ ਹੈ ਤੇ ਇਹ ਮੌਜ਼ੂਦਾ ਆਈਫੋਨ ਜਿਹਾ ਹੀ ਲੱਗ ਰਿਹਾ ਹੈ। ਇਸ ‘ਚ ਟ੍ਰਿਪਲ ਕੈਮਰਾ ਸੈੱਟਅੱਪ ਦੇਖਿਆ ਜਾ ਸਕਦਾ ਹੈ। ਟੌਪ ਕਾਰਨਰ ‘ਚ ਤਿੰਨ ਸਰਕੁਲਰ ਕੱਟ ਆਊਟ ਤੇ ਦੋ ਕਸਵਾਏ ਕੱਟ ਆਊਟ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕੰਪਨੀ ਵੱਲੋਂ ਜੇਕਰ ਇਸ ਬਾਰ ਕੈਮਰੇ ‘ਚ ਕੁਝ ਅਜੀਬ ਫੀਚਰ ਦੇਖਣ ਨੂੰ ਮਿਲਣ ਤਾਂ ਹੈਰਾਨ ਹੋਣ ਵਾਲੀ ਗੱਲ ਨਹੀ ਹੋਵੇਗੀ।

iPhone 11 ਦੀ ਬੈਟਰੀ ਪਿਛਲੇ ਆਈਫੋਨ ਨਾਲੋਂ ਪਾਵਰਫੁੱਲ ਹੋਵੇਗੀ। ਇਸ ਤੋਂ ਇਲਾਵਾ ਫੇਸ ਆਈਡੀ ਤੇ ਵਾਇਅਰਲੇਸ ਚਾਰਜ਼ਿੰਗ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ‘ਚ ਫੋਨ ਬਾਰੇ ਹੋਰ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਜਾਵੇਗੀ।