ਨਵੀਂ ਦਿੱਲੀ: ਸਾਲ 2019 ‘ਚ ਕਈ ਕੰਪਨੀਆਂ ਆਪਣੇ ਫੋਨਡੇਬਲ ਸਮਾਰਟਫੋਨ ਨਾਲ ਦੁਨੀਆ ਨੂੰ ਹੈਰਾਨ ਕਰਨ ਦੀ ਤਿਆਰੀ ਕਰ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਹੀ ਸੈਮਸੰਗ ਅਤੇ ਹੁਵਾਵੇ ਨੇ ਫੋਲਡੇਬਲ ਫੋਨ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਲਿਸਟ ‘ਚ ਹੁਣ ਚੀਨੀ ਕੰਪਨੀ ਸ਼ਿਓਮੀ ਵੀ ਆਪਣਾ ਫੋਲਡੇਬਲ ਫੋਨ ਲੈ ਕੇ ਆ ਰਹੀ ਹੈ।

ਸ਼ਿਓਮੀ ਨੇ ਆਪਣੇ ਫੋਲਡੇਬਲ ਫੋਨ ਦਾ ਵੀਡੀਓ ਸ਼ੇਅਰ ਕੀਤਾ ਹੇ। ਸ਼ਿਓਮੀ ਦੇ ਫੋਲਡੇਬਲ ਫੋਨ ਦੇ ਵੀਡੀਓ ‘ਚ ਦੇਖੀਆ ਜਾ ਸਕਦਾ ਹੈ ਕਿ ਕੰਪਨੀ ਡਬਲ ਫੋਲਡੇਬਲ ਸਮਾਰਟਫੋਨ ਲੌਂਚ ਕਰੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਿਓਮੀ ਦੁਨੀਆ ਦੀ ਪਹਿਲੀ ਅਜਿਹੀ ਕੰਪਨੀ ਹੋਵੇਗੀ ਜੋ ਦੋ ਵਾਰ ਫੋਲਡ ਹੋਣ ਵਾਲਾ ਸਮਾਰਟਫੋਨ ਲੌਂਚ ਕਰੇਗੀ।



ਸ਼ਿਓਮੀ ਨੇ ਫੋਨ ਦੇ ਫੀਚਰਸ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ। ਕੰਪਨੀ ਦੇ ਇਸ ਫੋਲਡੇਬਲ ਫੋਨ ਦੀ ਪਹਿਲੀ ਝਲਕ ਇਸ ਸਾਲ ਜਨਵਰੀ ‘ਚ ਦੇਖਣ ਨੂੰ ਮਿਲੀ ਸੀ। ਨਵੇਂ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਫੋਲਡ ਕਰਨ ਤੋਂ ਬਾਅਦ ਡਿਸਪਲੇਅ ਬਦਲਣ ‘ਤੇ ਸਾਫਟਵੇਅਰ ਅਤੇ ਆਈਕਨ ‘ਚ ਵੀ ਬਦਲਾਅ ਹੋ ਰਹੇ ਹਨ।