ਨਵੀਂ ਦਿੱਲੀ: ਸ਼ਿਓਮੀ ਨੇ ਹਾਲ ਹੀ ‘ਚ ਮੀ ਪਲੇਅ ਸਮਾਰਟਫੋਨ ਨੂੰ ਯੂਰਪੀਅਨ ਮਾਰਕਿਟ ‘ਚ ਲੌਂਚ ਕੀਤਾ ਹੈ। ਇਸ ਫੋਨ ਨੂੰ ਪਿਛਲੇ ਸਾਲ ਦਸੰਬਰ ‘ਚ ਚੀਨ ‘ਚ ਲੌਂਚ ਕੀਤਾ ਗਿਆ ਸੀ। ਚੀਨੀ ਕੰਪਨੀ ਨੇ 12.5 ਇੰਚ ਦਾ ਮੀ ਨੋਟਬੁੱਕ ਏਅਰ 2019 ਨੂੰ ਵੀ ਚੀਨ ‘ਚ ਲੌਂਚ ਕੀਤਾ ਹੈ। ਇਸ ਦੀ ਖਾਸ ਗੱਲ ਇਸ ਦਾ 8ਵਾਂ ਜੈਨਰੇਸ਼ਨ ਇੰਟੇਲ ਕੋਰ i5 ਤੇ m3 ਪ੍ਰੋਸੈਸਰ ਹੈ। ਇਹ ਨੋਟਬੁਕ ਦੋ ਕਲਰ ਗੋਲਡਨ ਤੇ ਸਿਲਵਰ ‘ਚ ਮਿਲੇਗਾ।

ਲੇਟੇਸਟ 12.5 ਇੰਚ ਦੇ ਮੀ ਨੋਟਬੁਕ ਏਅਰ 2019 ਦੀ ਕੀਮਤ 38,400 ਰੁਪਏ ਹੈ ਜਿੱਥੇ ਤੁਹਾਨੂੰ ਇੰਟੇਲ ਕੋਰ m3 CPU ਤੇ 128 ਜੀਬੀ SSD ਮਿਲਦਾ ਹੈ। ਇਸ ਦਾ ਦੂਜਾ ਵੈਰੀਅੰਟ ਯੂਜ਼ਰਸ ਨੂੰ 256 ਜੀਬੀ SSD ਵੈਰੀਅੰਟ ਦੇ ਨਾਲ ਮਿਲਦਾ ਹੈ ਜਿਸ ‘ਚ ਇੰਟੇਲ ਕੋਰ m3 CPU ਦੀ ਕੀਮਤ 42,700 ਰੁਪਏ ਹੈ। ਜਦਕਿ ਇੰਟੇਲ ਕੋਰ 5i CPU ਜੋ 256 ਜੀਬੀ SSD ਨਾਲ ਮਿਲਦਾ ਹੈ ਦੀ ਕੀਮਤ 45,900 ਰੁਪਏ ਹੈ।



ਸ਼ਿਓਮੀ ਦਾ ਇਹ ਨੋਟਬੁਕ ਖਰੀਦਣ ਲਈ 28 ਮਾਰਚ ਤੋਂ ਉਪਲਬਧ ਹੋਵੇਗਾ। ਇਹ ਡਿਵਾਈਸ ਫਾਸਟ ਚਾਰਜਿੰਗ ਸਪੋਰਟ ਕਰਦਾ ਹੈ ਜਿਸ ਨਾਲ ਇਸ ਦੀ 50% ਬੈਟਰੀ ਤੁਸੀ 50 ਮਿੰਟ ‘ਚ ਚਾਰਜ ਕਰ ਸਕਦੇ ਹੋ। ਸਾਰੇ ਲੈਪਟੋਪ ਪਹਿਲਾਂ ਤੋਂ ਵਿੰਡੋਜ਼ 10 ਹੋਮ ਅਡੀਸ਼ਨ ਨਾਲ ਆਉਂਦੇ ਹਨ। ਮੀ ਨੋਟਬੁੱਕ ‘ਚ ਮਲਟੀ ਟਚ ਟ੍ਰੈਕਪੈਡ ਹੈ।