ਨਵੀਂ ਦਿੱਲੀ: ਐਪਲ ਨੇ ਕੱਲ੍ਹ ਯਾਨੀ ਮਾਰਚ 2019 ਇਵੈਂਟ ਕੀਤਾ ਜਿੱਥੇ ਪੇਡ ਵੀਡੀਓ ਸਬਸਕ੍ਰਿਪਸ਼ਨ ਯਾਨੀ ਐਪਲ ਟੀਵੀ+, ਪ੍ਰੀਮੀਅਮ ਮੈਗਜ਼ੀਨ, ਐਪਲ ਨਿਊਜ਼ ਜਿਹੇ ਪ੍ਰੋਡਕਟ ਲੌਂਚ ਕੀਤੇ ਗਏ। ਐਪਲ ਪ੍ਰੀਮੀਅਮ ਗੇਮਿੰਗ ਸਰਵਿਸ ਐਪਲ ਆਰਕੇਡ ‘ਤੇ ਵੀ ਕੰਮ ਕਰ ਰਹੀ ਹੈ। ਇਸ ਤੋਂ ਬਾਅਦ ਐਪਲ ਨੇ ਆਪਣਾ ਕ੍ਰੈਡਿਟ ਕਾਰਡ ਵੀ ਲੌਂਚ ਕੀਤਾ ਹੈ। ਹੁਣ ਦੱਸਦੇ ਹਾਂ ਇਵੈਂਟ ਦੀਆਂ ਖਾਸ ਗੱਲਾਂ ਜੋ ਤੁਹਾਡੇ ਲਈ ਜ਼ਰੂਰੀ ਹੋ ਸਕਦੀਆਂ ਹਨ।
ਐਪਲ ਟੀਵੀ+ ਇੱਕ ਓਰੀਜ਼ਨਲ ਵੀਡੀਓ ਸਟ੍ਰੀਮਿੰਗ ਸਰਵਿਸ ਹੈ ਜੋ ਐਕਸਕਲੂਸਿਵ ਕੰਟੈਂਟ ਦੇਵੇਗਾ। ਇਸ ‘ਚ ਟੀਵੀ ਸੀਰੀਜ਼, ਮੂਵੀਜ਼, ਡ੍ਰਾਮਾ ਤੇ ਡਾਕੂਮੈਂਟਰੀ ਸਭ ਸ਼ਾਮਲ ਕੀਤਾ ਜਾਵੇਗਾ। ਲਿਸਟ ‘ਚ ਕਈ ਵੱਡੀਆਂ ਹਸਤੀਆਂ ਦੇ ਨਾਂ ਹਨ। ਐਪਲ ਨੇ ਕਿਸੇ ਵੀ ਸ਼ੋਅ ਦੀ ਝਲਕ ਨਹੀਂ ਦਿਖਾਈ ਪਰ ਇਸ ਨੂੰ ਐਡ ਫਰੀ ਤੇ 100 ਤੋਂ ਜ਼ਿਆਦਾ ਦੇਸ਼ਾਂ ‘ਚ ਉਪਲੱਬਧ ਕੀਤਾ ਜਾਵੇਗਾ।
ਐਪਲ ਨਿਊਜ਼ ਦੀ ਕੀਮਤ 700 ਰੁਪਏ ਪ੍ਰਤੀ ਮਹੀਨਾ ਹੈ। ਇਹ ਸਰਵਿਸ ਸਿਰਫ ਯੂਐਸ ਤੇ ਕੈਨੇਡਾ ‘ਚ ਹੀ ਮਿਲੇਗੀ। ਇਸ ‘ਚ 300 ਮੈਗਜ਼ੀਨ ਨਾਲ ਪੇਡ ਨਿਊਜ਼ ਸਬਸਕ੍ਰਿਪਸ਼ਨ ਤੇ ਕਈ ਵੱਡੇ ਅਖ਼ਬਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਹੁਣ ਗੱਲ ਕਰਦੇ ਹਾਂ ਐਪਲ ਕ੍ਰੈਡਿਟ ਕਾਰਡ ਦੀ ਜਿਸ ਨੂੰ ਗੋਲਡਮੈਨ ਸੈਕਸ ਨਾਲ ਸਾਂਝੇਦਾਰੀ ‘ਚ ਬਣਾਇਆ ਗਿਆ ਹੈ। ਇਹ ਯੂਜ਼ਰ ਦੇ ਵਾਲਟ ਨਾਲ ਜੁੜੀਆ ਹੋਵੇਗਾ ਜੋ ਆਈਫੋਨ ਤੇ ਆਈਪੈਡ ਦੀ ਮਦਦ ਨਾਲ ਇਸਤੇਮਾਲ ਕੀਤਾ ਜਾਵੇਗਾ। ਇਸ ਲਈ ਕੰਪਨੀ ਨਾ ਤਾਂ ਕੋਈ ਐਕਸਟ੍ਰਾ ਚਾਰਜ ਲੈ ਰਹੀ ਹੈ ਤੇ ਨਾਲ ਹੀ ਇਹ ਸਾਲਾਨਾ ਫਰੀ ਰਹੇਗਾ ਐਪਲ ਕ੍ਰੈਡਿਟ ਕਾਰਡ ‘ਤੇ ਕੈਸ਼ਬੈਕ ਦੀ ਸੁਵਿਧਾ ਵੀ ਦਿੱਤੀ ਗਈ ਹੈ।
ਐਪਲ ਆਰਕੇਡ ਇੱਕ ਪੇਡ ਸਬਸਕ੍ਰਿਪਸ਼ਨ ਹੋਵੇਗਾ ਜਿਸ ‘ਚ ਯੂਜ਼ਰਸ ਨੂੰ ਈ ਗੇਮਜ਼ ਮਿਲਣਗੀਆਂ। ਇਸ ਦੀ ਲਿਮਿਟ ਕੰਪਨੀ ਡਿਵਾਈਸ ਤਕ ਹੀ ਰਹੇਗੀ। ਇਨ੍ਹਾਂ ਗੇਮਜ਼ ਨੂੰ ਐਪਲ ਹੀ ਚੁਣੇਗਾ, ਜਿਸ ਦਾ ਮਤਲਬ ਹੈ ਕਿ ਇੱਕ ਵਾਰ ਡਾਉਨਲੋਡ ਕਰੋ ਤੇ ਆਫਲਾਈਨ ਖੇਡੋ।