ਨਵੀਂ ਦਿੱਲੀ: ਐਪਲ ਆਪਣੇ ਅੱਜ ਹੋਣ ਵਾਲੇ ਸਪੈਸ਼ਲ ਈਵੈਂਟ ਵਿੱਚ ਦੋ ਨਵੀਆਂ ਸੇਵਾਵਾਂ ਲਾਂਚ ਕਰ ਸਕਦਾ ਹੈ। ਇਨ੍ਹਾਂ ਨਵੀਆਂ ਸਰਵਿਸਿਜ਼ ਨਾਲ ਆਪਣੇ ਨੁਕਸਾਨ ਦੀ ਭਰਪਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਈਵੈਂਟ ਤੋਂ ਪਹਿਲਾਂ ਇਨ੍ਹਾਂ ਦੋਵਾਂ ਸੇਵਾਵਾਂ ਸਬੰਧੀ ਖ਼ੁਲਾਸਾ ਸਾਹਮਣੇ ਆ ਰਿਹਾ ਹੈ।
ਇਸ ਦੌਰਾਨ ਐਪਲ ਨੈਟਫਲਿਕਸ ਤੇ ਅਮੇਜ਼ਨ ਪ੍ਰਾਈਮ ਵੀਡੀਓ ਨੂੰ ਕਰਾਰੀ ਟੱਕਰ ਦਏਗਾ। ਇਸ ਸਰਵਿਸ ਦਾ ਨਾਂ ਐਪਲ ਟੀਵੀ ਹੋਏਗਾ। ਇੱਕੋ ਨਾਂ ਤੋਂ ਵੀਡੀਓ ਸਟ੍ਰੀਮਿੰਗ ਸਰਵਿਸ ਦੀ ਵੀ ਸ਼ੁਰੂਆਤ ਕੀਤੀ ਜਾਏਗੀ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕੇ ਕੰਪਨੀ ਗੇਮਿੰਗ ਪਲੇਟਫਾਰਮ ’ਤੇ ਵੀ ਕੰਮ ਕਰ ਰਹੀ ਹੈ।
WSJ ਦੀ ਰਿਪੋਰਟ ਮੁਤਾਬਕ ਐਪਲ ਟੀਵੀ ਵਿੱਚ ਯੂਜ਼ਰ ਨੂੰ HBO, Showtime, Starz ਵਰਗੇ ਸਰਵਿਸ ਪ੍ਰੋਵਾਈਡਰਜ਼ ਮਿਲਣਗੇ। ਇਸ ਸਰਵਿਸ ਲਈ ਗਾਹਕਾਂ ਨੂੰ ਇੱਕ ਮਹੀਨੇ ਲਈ ਤਕਰੀਬਨ 700 ਰੁਪਏ ਦੇਣੇ ਪੈਣਗੇ। ਕਈ ਐਪਲ ਸਟਾਫ ਤਾਂ ਇਸ ਸਰਵਿਸ ਨੂੰ ‘ਨੈਟਫਲਿਕਸ ਕਿੱਲਰ’ ਦਾ ਨਾਂ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਐਪਲ ਦਾ ਇਹ ਪਲੇਟਫਾਰਮ ਨੈਟਫਲਿਕਸ ਤੇ ਅਮੇਜ਼ਨ ਪ੍ਰਾਈਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਏਗਾ।