- ਸਭ ਤੋਂ ਪਹਿਲਾਂ ਮਾਈ ਜੀਓ ਐਪ ਖੋਲ੍ਹੋ।
- ਜੀਓ ਨੰਬਰ ਤੋਂ ਲਾਗ ਇਨ ਕਰੋ।
- ਵੈਰੀਫਿਕੇਸ਼ਨ ਲਈ ਵਨ ਟਾਈਮ ਪਾਸਵਰਡ ਭਰੋ।
- ਖੱਬੇ ਪਾਸੇ ਸਭ ਤੋਂ ਉੱਪਰ ਤਿੰਨ ਹੌਰੀਜ਼ੌਂਟਲ ਲਾਈਨਾਂ ’ਤੇ ਕਲਿੱਕ ਕਰੋ। ਹੁਣ ਮਾਈ ਪਲਾਨ ’ਤੇ ਟੈਪ ਕਰੋ।
- ਜੀਓ ਸੈਲੀਬ੍ਰੈਸ਼ਨ ਪੈਕ ਲੱਭੋ। ਇਹ ਤੁਹਾਡੇ ਮੌਜੂਦਾ ਪਲਾਨ ਤੋਂ ਹੇਠਾਂ ਹੋਏਗਾ।
ਰਿਲਾਇੰਸ ਧਮਾਕਾ! ਹੁਣ ਪਾਓ ਪਾਓ 2GB ਹੋਰ ਡੇਟਾ
ਏਬੀਪੀ ਸਾਂਝਾ | 25 Mar 2019 01:38 PM (IST)
ਦੱਸ ਦਈਏ ਕਿ ਕੰਪਨੀ ਕੋਲ ਸਾਲ 2017 ਦੇ ਦਸੰਬਰ ਤੱਕ ਕੁੱਲ 16.01 ਕਰੋੜ ਗਾਹਕ ਸਨ।
ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਇੱਕ ਵਾਰ ਫਿਰ ਆਪਣਾ ਸੈਲੀਬ੍ਰੇਸ਼ਨ ਪੈਕ ਪੇਸ਼ ਕੀਤਾ ਹੈ। ਇਸ ਨਾਲ ਗਾਹਕਾਂ ਨੂੰ ਵਾਧੂ 10 GB ਡੇਟਾ ਮਿਲੇਗਾ। ਇਸ ਤਹਿਤ 5 ਦਿਨਾਂ ਲਈ ਰੋਜ਼ਾਨਾ 2 GB ਡੇਟਾ ਦਿੱਤਾ ਜਾਏਗਾ। ਯਾਨੀ ਜੀਓ ਗਾਹਕਾਂ ਨੂੰ ਰੋਜ਼ਾਨਾ 2 GB 4G ਡੇਟਾ ਮਿਲੇਗਾ ਤੇ ਇਹ ਉਸ ਤੋਂ ਉੱਪਰ ਦੇ ਪਲਾਨ ’ਤੇ ਵੀ ਲਾਗੂ ਹੋਏਗਾ। ਜੇ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਵੀ ਇਹ ਵਾਧੂ ਡੇਟਾ ਦਾ ਆਫਰ ਮਿਲ ਰਿਹਾ ਹੈ ਜਾਂ ਨਹੀਂ ਤਾਂ ਇਹ ਟੈਪਸ ਫੌਲੋ ਕਰੋ।