ਚੰਡੀਗੜ੍ਹ: ਫੇਸਬੁੱਕ ਆਪਣੇ ਮੈਸੇਂਜਰ ਨੂੰ ਅਪਡੇਟ ਕਰ ਰਿਹਾ ਹੈ ਜਿਸ ਵਿੱਚ ਯੂਜ਼ਰ ਨੂੰ ਕੋਟ ਤੇ ਰਿਪਲਾਈ ਦਾ ਵਿਕਲਪ ਮਿਲਣ ਵਾਲਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਕਿਸੇ ਇੱਕ ਮੈਸੇਜ ਨੂੰ ਕੋਟ ਤੇ ਰਿਪਲਾਈ ਕਰ ਸਕਣਗੇ। ਇਹ ਫੀਚਰ ਠੀਕ ਵ੍ਹੱਟਸਐਪ ਫੀਚਰ ਵਾਂਗ ਕੰਮ ਕਰਦਾ ਹੈ।
ਅਨਸੈਂਡ ਫੀਚਰ ਦੇ ਬਾਅਦ ਹੁਣ ਯੂਜ਼ਰਸ ਨੂੰ ਕੋਟ ਤੇ ਰਿਪਲਾਈ ਫੀਚਰ ਦੀ ਵੀ ਸੁਵਿਧਾ ਮਿਲੇਗੀ। ਅਨਸੈਂਡ ਫੀਚਰ ਦੀ ਮਦਦ ਨਾਲ ਜੇ ਕਿਸੇ ਯੂਜ਼ਰ ਨੇ ਇੱਕ ਮੈਸੇਜ ਨੂੰ ਸੈਂਡ ਕਰ ਦਿੱਤਾ ਹੈ ਤਾਂ ਉਸ ਕੋਲ ਇਹ ਵਿਕਲਪ ਹੈ ਕਿ ਉਹ 10 ਮਿੰਟਾਂ ਅੰਦਰ ਇਸ ਨੂੰ ਡਿਲੀਟ ਕਰ ਸਕਦਾ ਹੈ। ਇਹ ਫੀਚਰ ਵ੍ਹੱਟਸਐਪ ਲਈ ਵੀ ਉਪਲੱਬਧ ਹੈ।
ਮੈਸੇਂਜਰ ਵਿੱਚ ਕੋਟ ਤੇ ਰਿਪਲਾਈ ਫੀਚਰ ਠੀਕ ਵ੍ਹੱਟਸਐਪ ਵਾਂਗ ਕੰਮ ਕਰੇਗਾ। ਇਸ ਦੇ ਲਈ ਯੂਜ਼ਰ ਨੂੰ ਬੱਸ ਥੋੜੀ ਦੇਰ ਤਕ ਰਿਪਲਾਈ ਬਟਨ ਦਬਾ ਕੇ ਰੱਖਣਾ ਪਏਗਾ। ਯੂਜ਼ਰ ਕਿਸੇ ਵੀ ਟੈਕਸਟ, ਮੈਸੇਜ, ਫੋਟੋ, ਜਿਫ, ਵੀਡੀਓ ਜਾਂ ਇਮੋਜੀ ਨੂੰ ਕੋਟ ਤੇ ਰਿਪਲਾਈ ਕਰ ਸਕਦੇ ਹਨ।
ਫੇਸਬੁਕ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਮੈਸੇਂਜਰ ਨਾਲ ਸਾਂਝੇਦਾਰੀ ਕਰਨ ਜਾ ਰਿਹਾ ਹੈ। ਉੱਧਰ ਵ੍ਹੱਟਸਐਪ ਤੇ ਇੰਸਟਾਗ੍ਰਾਮ ਵੀ ਇਹੀ ਕਰਨ ਜਾ ਰਹੇ ਹਨ। ਇੱਕ ਵਾਰ ਸਾਂਝੇਦਾਰੀ ਹੋਣ ਬਾਅਦ ਯੂਜ਼ਰਸ ਇੱਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ’ਤੇ ਮੈਸੇਜ ਭੇਜ ਸਕਦੇ ਹਨ।