ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਓਪੋ ਨਵੇਂ ਸਮਾਰਟਫੋਨ ‘ਤੇ ਕੰਮ ਕਰ ਰਹੀ ਹੈ ਜਿਸ ਦਾ ਨਾਂ ਰੈਨੋ ਹੈ। ਇਸ ਸਮਾਰਟਫੋਨ ਨਾਲ ਜੁੜੀਆਂ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ‘ਚ ਸਭ ਤੋਂ ਪਹਿਲਾਂ ਸਮਾਰਟਫੋਨ ਦਾ ਰੰਗ, ਕੈਮਰਾ ਤੇ ਹੋਰ ਕਈ ਜਾਣਕਾਰੀਆਂ ਹਨ।

ਰੈਨੋ ਸਮਾਰਟਫੋਨ ਦਾ ਸਭ ਤੋਂ ਮੁੱਖ ਫੀਚਰ 10 ਜ਼ੂਮ ਹੋਵੇਗਾ, ਪਰ ਹੁਣ ਓਪੋ ਨੇ ਇੱਕ ਹੋਰ ਜਾਣਕਾਰੀ ਦੀ ਪੁਸ਼ਟੀ ਕਰਦਿਆ ਦੱਸਿਆ ਹੈ ਕਿ ਇਹ ਫੋਨ ਕਵਾਲਕਾਮ ਫਲੈਗਸ਼ਿਪ ਪ੍ਰੋਸੈਸਰ ਵੇਰੀਅੰਟ ‘ਤੇ ਲੌਂਚ ਹੋਵੇਗਾ। ਫੋਨ ਲਿਕੁਇਡ ਕੁਲਿੰਗ ਨਾਲ ਆਵੇਗਾ ਜਿਸ ਦਾ ਮਤਲਬ ਹੈ ਕਿ ਫੋਨ ਗੇਮਿੰਗ ਤੇ ਮਲਟੀਟਾਸਕਿੰਗ ਦੌਰਾਨ ਕੂਲ ਰਹੇਗਾ।


ਇੱਕ ਹੋਰ ਰਿਪੋਰਟ ਮੁਤਾਬਕ ਇਸ ਸਮਾਰਟਫੋਨ ‘ਚ ਬਿਲਕੁਲ ਵੱਖ ਤਰ੍ਹਾਂ ਦਾ ਪੌਪ ਅੱਪ ਕੈਮਰਾ ਹੋਵੇਗਾ। ਕੰਪਨੀ ਇਸ ਫੋਨ ‘ਚ ਸੈਲਫੀ ਕੈਮਰੇ ਨਾਲ ਸੈਲਫੀ ਫਲੈਸ਼ ਵੀ ਦੇ ਰਹੀ ਹੈ। ਸਮਾਰਟਫੋਨ ਦੇ ਸਟੈਂਡਰਡ ਵੇਰੀਅੰਟ ‘ਚ ਡਿਊਲ ਕੈਮਰਾ ਸੈੱਟਅੱਪ ਹੋਵੇਗਾ। ਅੋਪੋ ਸਨੈਪਡ੍ਰੈਗਨ 855 ਪ੍ਰੋਸੇਸਰ ਵੇਰੀਅੰਟ ‘ਚ ਤਿੰਨ ਰਿਅਰ ਕੈਮਰੇ ਦੇ ਸਕਦੀ ਹੈ। ਜਦਕਿ ਇਸ ‘ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੋਵੇਗਾ।