ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਪਿੰਡ, ਆਮਦਨ ਜਾਣਕੇ ਉੱਡ ਜਾਣਗੇ ਹੋਸ਼
ਇਸ ਤੋਂ ਬਾਅਦ ਸਾਲ 1990 'ਚ ਇਹ ਕੰਪਨੀ ਲਿਮਟਿਡ ਹੋਈ ਅਤੇ ਪਿੰਡ ਦਾ ਹਰੇਕ ਵਿਅਕਤੀ ਇਸ 'ਚ ਸ਼ੇਅਰ ਹੋਲਡਰ ਬਣਿਆ। ਵਰਤਮਾਨ ਸਮੇਂ 'ਚ ਇੱਥੇ 70 ਤੋਂ ਵਧੇਰੇ ਫੈਕਟਰੀਆਂ ਹਨ ਅਤੇ ਹਰੇਕ ਵਿਅਕਤੀ ਦੇ ਖਾਤੇ 'ਚ 67 ਲੱਖ ਰੁਪਏ ਤੋਂ ਜ਼ਿਆਦਾ ਪੈਸੇ ਜਮ੍ਹਾਂ ਹਨ। ਪਿੰਡ 'ਚ ਜ਼ਿਆਦਾਤਰ ਘਰ ਇੱਕੋ ਜਿਹੇ ਹਨ ਅਤੇ ਸਾਰਿਆਂ 'ਚ 10-10 ਕਮਰੇ ਹਨ। ਨਜ਼ਦੀਕ ਤੋਂ ਦੇਖਣ 'ਚ ਇਹ ਘਰ ਕਿਸੇ ਹੋਟਲ ਤੋਂ ਘੱਟ ਨਹੀਂ ਲੱਗਦੇ। ਇਹੀ ਨਹੀਂ, ਪਿੰਡ 'ਚ ਲੋਕਾਂ ਦੀ 80 ਫੀਸਦੀ ਆਮਦਨ ਟੈਕਸ 'ਚ ਚਲੀ ਜਾਂਦੀ ਹੈ, ਜਿਨ੍ਹਾਂ ਦੇ ਬਦਲੇ ਉਨ੍ਹਾਂ ਨੂੰ ਕਈ ਸਹੂਲਤਾਂ ਮਿਲਦੀਆਂ ਹਨ। ਪਿੰਡ 'ਚ 20 ਹਜ਼ਾਰ ਤੋਂ ਵਧੇਰੇ ਸ਼ਰਣਾਰਥੀ ਮਜ਼ਦੂਰ ਵੀ ਕੰਮ ਰਹੇ ਹਨ, ਜਿਹੜੇ ਨਾਲ ਦੇ ਪਿੰਡਾਂ 'ਚੋਂ ਇੱਥੇ ਆ ਕੇ ਵਸੇ ਹਨ।
ਤੁਹਾਨੂੰ ਦੱਸ ਦਈਏ ਕਿ ਇਹ ਪਿੰਡ ਸ਼ੁਰੂ ਤੋਂ ਅਮੀਰ ਨਹੀਂ ਸੀ। ਸਾਲ 1961 'ਚ ਇਹ ਬਹੁਤ ਗਰੀਬ ਸੀ ਅਤੇ ਇੱਕ ਵਿਅਕਤੀ ਦੀਆਂ ਕੋਸ਼ਿਸ਼ਾਂ ਨੇ ਇਸ ਪਿੰਡ ਨੂੰ ਵਿਕਾਸ ਦੀਆਂ ਲੀਹਾਂ 'ਤੇ ਤੋਰ ਦਿੱਤਾ, ਜਿਨ੍ਹਾਂ ਸਦਕਾ ਅੱਜ ਇਹ ਦੁਨੀਆ ਦਾ ਸਭ ਤੋਂ ਅਮੀਰ ਪਿੰਡ ਬਣ ਗਿਆ। ਇਹ ਵਿਅਕਤੀ ਕਮਿਊਨਿਸਟ ਪਾਰਟੀ ਦੇ ਸਥਾਨਕ ਸਕੱਤਰ ਵੂ ਰੇਨਬਾਓ ਸਨ, ਜਿਨ੍ਹਾਂ ਨੇ ਪਿੰਡ ਨੂੰ ਅਮੀਰ ਯੋਜਨਾ ਬਣਾਈ, ਜਿਸ ਦੇ ਤਹਿਤ ਪਿੰਡ ਅੰਦਰ ਪਹਿਲਾ ਉਦਯੋਗ ਸਥਾਪਿਤ ਕੀਤਾ ਅਤੇ ਸਮੂਹਿਕ ਖੇਤੀ ਨੂੰ ਉਤਸ਼ਾਹਿਤ ਕੀਤਾ।
ਬੀਜਿੰਗ— ਆਮ ਤੌਰ 'ਤੇ ਪਿੰਡਾਂ ਬਾਰੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਇੱਥੇ ਮੱਧ ਵਰਗ ਜਾਂ ਫਿਰ ਗਰੀਬ ਵਰਗ ਦੇ ਲੋਕ ਵੱਸਦੇ ਹਨ ਪਰ ਚੀਨ 'ਚ ਇੱਕ ਅਜਿਹਾ ਪਿੰਡ ਹੈ, ਜਿਸ ਨੇ ਇਸ ਧਾਰਨਾ ਨੂੰ ਸਿਰੇ ਤੋਂ ਤੋੜ ਦਿੱਤਾ ਹੈ। ਇਹ ਪਿੰਡ ਨੂੰ ਦੁਨੀਆ ਦਾ ਸਭ ਤੋਂ ਅਮੀਰ ਪਿੰਡ ਕਿਹਾ ਜਾਂਦਾ ਹੈ ਅਤੇ ਇੱਥੇ ਹਰੇਕ ਵਿਅਕਤੀ ਦੀ ਸਲਾਨਾ ਆਮਦਨ ਕਰੀਬ 80 ਲੱਖ ਰੁਪਏ ਹੈ। ਇਹ ਪਿੰਡ ਚੀਨ ਦੇ ਜਿਆਂਗਯੂ ਸੂਬੇ 'ਚ ਸਥਿਤ ਹੈ ਅਤੇ ਇਸ ਦਾ ਨਾਂ ਵਾਕਸ਼ੀ ਹੈ। ਇਸ ਪਿੰਡ ਨੂੰ ਚੀਨ ਦਾ 'ਸੁਪਰ ਪਿੰਡ' ਕਿਹਾ ਜਾਂਦਾ ਹੈ। ਇੱਥੇ ਹਰੇਕ ਵਿਅਕਤੀ ਕੋਲ ਆਪਣਾ ਘਰ, ਕਾਰ ਅਤੇ ਵਧੇਰੇ ਮਾਤਰਾ 'ਚ ਪੈਸਾ ਹੈ। ਸ਼ਿੰਘਾਈ ਤੋਂ 135 ਕਿ. ਮੀ. ਦੂਰ ਇਸ ਪਿੰਡ 'ਚ ਦਰਜਨਾਂ ਮਲਟੀਨੇਸ਼ਨ ਕੰਪਨੀਆਂ ਹਨ ਅਤੇ ਵੱਡੇ ਪੈਮਾਨੇ 'ਤੇ ਖੇਤੀ ਕੀਤੀ ਜਾਂਦੀ ਹੈ।