✕
  • ਹੋਮ

ਯੁਵਰਾਜ ਸਿੰਘ ਲਿਆ ਰਹੇ ਓਲਾ-ਊਬਰ ਦੀ ਤਰਜ਼ 'ਤੇ ਹੈਲੀਕਾਪਟਰ ਬੁਕਿੰਗ ਐਪ

ਏਬੀਪੀ ਸਾਂਝਾ   |  16 Sep 2018 12:29 PM (IST)
1

ਕੰਪਨੀ ਨੇ ਕਿਹਾ ਹੈ ਕਿ ਮੁੰਬਈ-ਬੇਂਗਲੁਰੂ 'ਤੇ ਸਫਰ ਕਰਨ ਵਾਲੇ ਮੁਸਾਫ਼ਰਾਂ ਨੂੰ 21,950 ਰੁਪਏ ਤੋਂ ਲੈਕੇ 4,875 ਰੁਪਏ ਖਰਚ ਕਰਨੇ ਪੈ ਸਕਦੇ ਹਨ।

2

ਹਾਲਾਂਕਿ, ਇਹ ਸੇਵਾ ਥੋੜ੍ਹੀ ਮਹਿੰਗੀ ਜ਼ਰੂਰ ਹੈ। ਜੁਹੂ-ਤਾਰਪੋਰ ਤੇ ਜੁਹੂ-ਵਾਪੀ ਲਈ ਇੱਕ ਟਿਕਟ 21,000 ਤੋਂ ਲੈ ਕੇ 29,250 ਰੁਪਏ ਤਕ ਦੀ ਹੋਵੇਗੀ। ਇਨ੍ਹਾਂ ਦੋਵਾਂ ਉਡਾਣਾਂ ਵਿੱਚ 45 ਮਿੰਟ ਦਾ ਸਮਾਂ ਲੱਗੇਗਾ।

3

ਟੇਕਰੀਵਾਲ ਨੇ ਅੱਗੇ ਕਿਹਾ ਕਿ ਕੰਪਨੀ ਇਨ੍ਹਾਂ ਮਾਰਗਾਂ ਤੋਂ ਮਿਲੇ ਅਨੁਭਵ ਦੇ ਆਧਾਰ 'ਤੇ ਆਪਣੀਆਂ ਸੇਵਾਵਾਂ ਦਾ ਵਿਸਥਾਰ ਦੇਸ਼ ਦੇ ਦੂਜੇ ਸ਼ਹਿਰਾਂ ਵਿੱਚ ਵੀ ਕਰੇਗੀ। ਉਨ੍ਹਾਂ ਕਿਹਾ ਕਿ ਮੰਗ ਵਧਣ ਨਾਲ ਹੀ ਅਸੀਂ ਆਪਣੇ ਬੇੜੇ ਦਾ ਆਕਾਰ ਤੇ ਉਡਾਣਾਂ ਦੀ ਗਿਣਤੀ ਵੀ ਵਧਾ ਦਿਆਂਗੇ।

4

ਜੈੱਟਸੈੱਟਗੋ ਕੰਪਨੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਤੇ ਸਹਿ ਸੰਸਥਾਪਕ ਕਨਿਕਾ ਟੇਕਰੀਵਾਲ ਨੇ ਮੀਡੀਆ ਨੂੰ ਦੱਸਿਆ ਕਿ ਪੰਜ ਸੀਟਾਂ ਦੇ ਹੈਲੀਕਾਪਟਰ ਰਾਹੀਂ ਮੁੰਬਈ ਦੇ ਜੁਹੂ ਹਵਾਈ ਅੱਡੇ ਤੋਂ ਹਰ ਦਿਨ ਦੋ ਸੇਵਾਵਾਂ ਮੌਜੂਦ ਰਹਿਣਗੀਆਂ। ਇਸ ਨਾਲ ਮਹਾਰਾਸ਼ਟਰ ਦੇ ਪਲਘਰ ਜ਼ਿਲ੍ਹੇ ਦੇ ਤਾਰਾਪੁਰ ਤੇ ਗੁਆਂਢੀ ਸੁਬੇ ਗੁਜਰਾਤ ਦੇ ਵਾਪੀ ਤਕ ਮੁਸਾਫ਼ਰ ਉਡਾਣਾਂ ਭਰੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਮੁੰਬਈ-ਬੇਂਗਲੁਰੂ ਸੇਵਾ ਜੈੱਟਲਾਈਨਰ ਰਾਹੀਂ ਚਲਾਈ ਜਾਵੇਗੀ।

5

ਚਾਰਟਡ ਸੇਵਾਵਾਂ ਦੇਣ ਵਾਲੀ ਜੈੱਟਸੈੱਟਗੋ ਕੰਪਨੀ ਦੀ ਇਕਾਈ ਸਕਾਈਸ਼ਟਲ ਨੇ ਸ਼ਨੀਵਾਰ ਨੂੰ ਆਪਣੀ ਪ੍ਰਾਈਵੇਟ ਪਲੇਨ ਤੇ ਹੈਲੀਕਾਪਟਰ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਇਹ ਸੇਵਾਵਾਂ ਆਉਣ ਵਾਲੇ ਸੋਮਵਾਰ ਤੋਂ ਸ਼ੁਰੂ ਕਰਨ ਜਾ ਰਹੀ ਹੈ। ਦਿੱਲੀ ਦੀ ਏਵੀਏਸ਼ਨ ਕੰਪਨੀ ਦੇ ਨਿਵੇਸ਼ਕਾਂ ਵਿੱਚ ਕ੍ਰਿਕੇਟਰ ਯੁਵਰਾਜ ਸਿੰਘ ਵੀ ਸ਼ਾਮਲ ਹਨ।

  • ਹੋਮ
  • ਅਜ਼ਬ ਗਜ਼ਬ
  • ਯੁਵਰਾਜ ਸਿੰਘ ਲਿਆ ਰਹੇ ਓਲਾ-ਊਬਰ ਦੀ ਤਰਜ਼ 'ਤੇ ਹੈਲੀਕਾਪਟਰ ਬੁਕਿੰਗ ਐਪ
About us | Advertisement| Privacy policy
© Copyright@2025.ABP Network Private Limited. All rights reserved.