ਆਪਣੇ ਲਈ ਫੈਸਲੇ ਲੈਣ ਵਾਲੇ ਨੂੰ ਨੌਕਰੀ 'ਤੇ ਰੱਖਣਾ ਚਾਹੁੰਦੀ ਇਹ ਔਰਤ, ਤਨਖ਼ਾਹ 'ਚ ਦੇਵੇਗੀ ਲੱਖਾਂ
ਸੋਫੀਆ ਜਿਸ ਵਿਅਕਤੀ ਨੂੰ ਵੀ ਨੌਕਰੀ 'ਤੇ ਰੱਖਣਾ ਚਾਹੁੰਦੀ ਹੈ, ਉਸ ਨੂੰ 24 ਘੰਟੇ ਆਪਣੇ ਨਾਲ ਫ਼ੋਨ 'ਤੇ ਉਪਲਬਧ ਚਾਹੁੰਦੀ ਹੈ, ਕਿਉਂਕਿ ਸੋਫੀਆ ਨੂੰ ਕਦੇ ਵੀ ਕੋਈ ਵੀ ਫੈਸਲਾ ਲੈਣ ਵਿੱਚ ਮਦਦ ਦੀ ਲੋੜ ਪੈ ਸਕਦੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਫ਼ੋਨ ਕਾਲ ਤੇ ਮੈਸੇਜ 'ਤੇ ਉਸ ਦਾ ਤੁਰੰਤ ਜਵਾਬ ਮਿਲੇ।
ਸੋਫੀਆ ਅਜਿਹੇ ਵਿਅਕਤੀ ਨੂੰ ਲੱਭ ਰਹੀ ਹੈ ਜੋ ਉਸ ਨੂੰ ਸਲਾਹ ਦੇ ਸਕੇ ਕਿ ਟਿੰਡਰ ਰਾਹੀਂ ਕਿਸ ਨਾਲ ਡੇਟ ਕੀਤਾ ਜਾਵੇ ਅਤੇ ਬੱਚਤ ਕਰਨ ਲਈ ਪੈਸਿਆਂ ਦਾ ਨਿਵੇਸ਼ ਕਿੱਥੇ ਕੀਤਾ ਜਾਵੇ।
ਉਨ੍ਹਾਂ ਇਹ ਵੀ ਲਿਖਿਆ ਕਿ ਕਈ ਵਾਰ ਉਸ ਦੀ ਮਾਂ ਵੀ ਮਜ਼ਾਕ ਉਡਾਉਂਦੀ ਹੈ। ਉਸ ਨੇ ਦੱਸਿਆ ਕਿ ਹੁਣ ਤਾਂ ਹਰ ਹਫ਼ਤੇ ਹੀ ਉਸ ਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੈ।
ਸੋਫੀਆ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਉਸ ਨੇ ਫਾਲਤੂ ਪੈਸੇ ਖਰਚਣ, ਦੋਸਤਾਂ ਨੂੰ ਕਰਜ਼ ਲੈ ਕੇ ਦੇਣਾ ਤੇ ਘਰ ਵਿੱਚ ਆਈਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਇਹ ਵੀ ਲਿਖਿਆ ਕਿ ਸਹੀ ਫੈਸਲੇ ਲੈਣ ਲਈ ਸਹੀ ਵਿਅਕਤੀ ਲੱਭਣ ਲਈ ਇਹ ਇਸ਼ਤਿਹਾਰ ਦੇਣਾ ਹੀ ਉਸ ਨੂੰ ਸਹੀ ਤਰੀਕਾ ਲੱਗਿਆ।
ਸੋਫੀਆ ਨੇ ਇਸ਼ਤਿਹਾਰ ਵਿੱਚ ਲਿਖਿਆ ਹੈ ਕਿ ਉਸ ਦਾ ਪਿਛਲਾ ਸਾਲ ਖ਼ਰਾਬ ਰਿਹਾ ਪਰ ਹੁਣ ਉਸ ਨੂੰ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਸਹੀ ਫੈਸਲੇ ਲੈਣ ਵਿੱਚ ਸਮਰੱਥ ਹੋ ਸਕੇ।
ਬ੍ਰਿਸਟਲ ਦੀ ਰਹਿਣ ਵਾਲੀ ਸੋਫੀਆ ਨੇ ਬਾਰਕ ਡਾਟ ਕਾਮ 'ਤੇ ਇਸ਼ਤਿਹਾਰ ਸਾਂਝਾ ਕਰ ਕੇ ਆਪਣੀ ਲੋੜ ਪੂਰੀ ਕਰਨ ਵਾਲੇ ਵਿਅਕਤੀ ਮੰਗ ਕੀਤੀ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਕੰਮ ਲਈ ਸੋਫੀਆ ਇੱਕ ਲੱਖ 85 ਹਜ਼ਾਰ ਰੁਪਏ ਦੀ ਤਨਖ਼ਾਹ ਦੇਣ ਲਈ ਵੀ ਰਾਜ਼ੀ ਹੈ।
ਔਰਤ ਸੋਫੀਆ (ਬਦਲਾ ਹੋਇਆ ਨਾਂਅ) ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਵਿੱਚ ਕਾਫੀ ਦਿੱਕਤ ਆਉਂਦੀ ਹੈ। ਪਰ ਹੁਣ ਉਹ ਅਜਿਹੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਜੋ ਪੂਰੇ ਮਹੀਨੇ ਲਈ ਉਸਦੇ ਅਹਿਮ ਫੈਸਲੇ ਲੈ ਸਕੇ।
ਜਦ ਕੋਈ ਫੈਸਲਾ ਲੈਣ ਦੀ ਗੱਲ ਆਉਂਦੀ ਹੈ ਤਾਂ ਬਹੁਤੇ ਲੋਕ ਫੈਸਲਾ ਕਰਨ ਲਈ ਬਹੁਤ ਸਾਰੇ ਵਿਕਲਪਾਂ ਵਿੱਚੋਂ ਇੱਕ ਸੌਖਿਆਂ ਹੀ ਚੁਣ ਲੈਂਦੇ ਹਨ। ਪਰ ਕਈਆਂ ਨੂੰ ਅਜਿਹਾ ਕਰਨ ਵਿੱਚ ਬੇਹੱਦ ਔਖ ਮਹਿਸੂਸ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ।