ਮਾਪਿਆਂ ਨੇ ਰੱਖਿਆ ਧੀ ਦਾ ਅਜਿਹਾ ਨਾਂਅ ਕਿ ਅਦਾਲਤ ਨੇ ਦਿੱਤੇ ਬਦਲਣ ਦੇ ਹੁਕਮ
ਏਬੀਪੀ ਸਾਂਝਾ | 25 May 2018 08:22 PM (IST)
ਚੰਡੀਗੜ੍ਹ: ਇਟਲੀ ਦੀ ਅਦਾਲਤ ਨੇ ਇੱਕ ਜੋੜੇ ਨੂੰ ਆਪਣੇ ਡੇਢ ਸਾਲ ਦੀ ਧੀ ਦਾ ਨਾਂਅ ਬਦਲਣ ਲਈ ਕਿਹਾ ਹੈ। ਇੰਨਾ ਹੀ ਨਹੀਂ ਅਦਾਲਤ ਨੇ ਕਿਹਾ ਹੈ ਕਿ ਜੇਕਰ ਉਹ ਆਪਣੀ ਬੱਚੀ ਦਾ ਨਾਂਅ ਬਦਲਣ ਤੋਂ ਅਸਮਰਥ ਹਨ ਤਾਂ ਉਹ ਖ਼ੁਦ ਬਦਲ ਦੇਣਗੇ। ਜੋੜੇ ਨੇ ਆਪਣੀ ਧੀ ਦਾ ਨਾਂਅ 'ਬਲੂ' ਰੱਖਿਆ ਸੀ। ਅਦਾਲਤ ਨੂੰ ਇਸ ਨਾਂਅ 'ਤੇ ਇਸ ਲਈ ਇਤਰਾਜ਼ ਸੀ ਕਿਉਂਕਿ ਇਹ ਇਸਤਰੀ ਲਿੰਗ ਹੋਣ ਦਾ ਪ੍ਰਭਾਵ ਨਹੀਂ ਛੱਡਦਾ। ਇਟਲੀ ਦੇ ਰਾਸ਼ਟਰਪਤੀ ਦਾ ਹੁਕਮ ਹੈ ਕਿ ਬੱਚਿਆਂ ਦੇ ਨਾਂਅ ਉਨ੍ਹਾਂ ਦੇ ਲਿੰਗ ਨੂੰ ਦਰਸਾਉਣ ਵਾਲੇ ਹੋਣੇ ਚਾਹੀਦੇ ਹਨ। ਇਸ ਲਈ ਬਲੂ ਦਾ ਨਾਂਅ ਬਦਲਣ ਲਈ ਅਦਾਲਤੀ ਝਮੇਲਾ ਪੈ ਗਿਆ।