ਨਵੀਂ ਦਿੱਲੀ: ਸਾਲ 2018 ਦੀ ਪਹਿਲੀ ਤਿਮਾਹੀ 'ਚ ਜੀਓ ਫੋਨ ਬਾਜ਼ੀ ਮਾਰਦਿਆਂ ਗਲੋਬਲ ਫੋਨ ਬਾਜ਼ਾਰ ਦੀ ਲਿਸਟ 'ਚ ਸਿਖਰਲੇ ਸਥਾਨ 'ਤੇ ਪਹੁੰਚ ਗਿਆ ਹੈ। ਕਾਊਂਟਰ ਪੁਆਇੰਟ ਦੀ ਨਵੀਂ ਰਿਪੋਰਟ ਮੁਤਾਬਕ ਭਾਰਤ 'ਚ ਰਿਲਾਇੰਸ ਦੀ ਭਾਰੀ ਵਿਕਰੀ ਤੇ ਨੋਕੀਆ ਐਚਐਮਡੀ ਦੀ ਬਾਜ਼ਾਰ 'ਚ ਵਾਪਸੀ ਨਾਲ ਸਾਲ 2018 ਦੀ ਪਹਿਲੀ ਤਿਮਾਹੀ 'ਚ ਗਲੋਬਲ ਫੀਚਰ ਬਾਜ਼ਾਰ 'ਚ 38 ਫੀਸਦੀ ਦਾ ਵਾਧਾ ਹੋਇਆ ਹੈ।


ਜ਼ਿਕਰਯੋਗ ਹੈ ਕਿ ਗਲੋਬਲ ਫੀਚਰ ਫੋਨ ਬਾਜ਼ਾਰ 'ਚ ਜੀਓ ਫੋਨ ਦੀ 15 ਫੀਸਦੀ ਹਿੱਸੇਦਾਰੀ ਹੈ ਜਦਕਿ ਨੋਕੀਆ ਦੀ 14 ਫੀਸਦੀ ਤੇ ਸੈਮਸੰਗ ਦੀ 6 ਫੀਸਦੀ ਹਿੱਸੇਦਾਰੀ ਹੈ।

ਦੱਸ ਦਈਏ ਕਿ ਸਾਲ 2018 'ਚ ਦੁਨੀਆਂ ਭਰ 'ਚ ਫੀਚਰ ਫੋਨ ਦੀ ਵਿਕਰੀ ਦਾ ਕਰੀਬ 43 ਫੀਸਦੀ ਹਿੱਸਾ ਭਾਰਤ 'ਚ ਵਿਕਿਆ। ਇਸਤੋਂ ਪਹਿਲਾਂ ਸਾਲ 2017 ਦੀ ਚੌਥੀ ਤਿਮਾਹੀ 'ਚ ਰਿਲਾਇੰਸ ਜੀਓ ਭਾਰਤ ਦਾ ਨੰਬਰ ਵਨ ਫੀਚਰ ਫੋਨ ਬਣ ਚੁੱਕਾ ਹੈ।