ਨਵੀਂ ਦਿੱਲੀ: ਕੈਂਬਰਿਜ ਐਨਾਲਿਟਿਕ ਡੇਟਾ ਵਿਵਾਦ ਤੇ ਯੂਰਪੀਅਨ ਯੂਨੀਅਨ ਦੇ ਨਵੇਂ ਨਿਯਮਾਂ ਬਾਅਦ ਫੇਸਬੁੱਕ ਨੇ ਆਪਣੀ ਪ੍ਰਾਇਵਾਸੀ ਪਾਲਿਸੀ ਵਿੱਚ ਕੁਝ ਬਦਲਾਅ ਕੀਤੇ ਹਨ। ਇਸ ਨਾਲ ਉਹ ਆਪਣੇ ਯੂਜ਼ਰਜ਼ ਦੇ ਡੇਟਾ ਤੇ ਨਿੱਜਤਾ ਸਬੰਧੀ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਫੇਸਬੁੱਕ ਆਪਣੀ ਸੁਰੱਖਿਆ ਨੂੰ ਲੈ ਕੇ ਹੋਰ ਵੀ ਸਖ਼ਤ ਹੋ ਗਿਆ ਹੈ। ਰਿਪੋਰਟ ਮੁਤਾਬਕ ਫੇਸਬੁੱਕ ਹੁਣ ਲੋਕਾਂ ਨੂੰ ਆਪਣੀਆਂ ਨਗਨ ਤਸਵੀਰਾਂ ਅਪਲੋਡ ਕਰਨ ਲਈ ਕਹਿ ਰਿਹਾ ਹੈ।


 

 

ਰਿਪੋਰਟ ਮੁਤਾਬਕ ਕੰਪਨੀ ਨੇ ਇਹ ਉਪਰਾਲਾ ਇਸ ਲਈ ਕੀਤਾ ਹੈ ਤਾਂ ਕਿ ਲੋਕਾਂ ਦੀਆਂ ਨਗਨ ਤਸਵੀਰਾਂ ਫੇਸਬੁੱਕ ’ਤੇ ਵਾਇਰਲ ਨਾ ਹੋ ਸਕਣ। ਦਰਅਸਲ ਕਈ ਵਾਰ ਯੂਜ਼ਰ ਦੇ ਨੌਜਵਾਨ ਦੋਸਤ ਬਦਲੇ ਦੀ ਭਾਵਨਾ ਨਾਲ ਇੰਟੀਮੇਟ ਪਲਾਂ ਦੀਆਂ ਤਸਵੀਰਾਂ ਫੇਸਬੁੱਕ ’ਤੇ ਸ਼ੇਅਰ ਕਰ ਦਿੰਦੇ ਹਨ। ਇਸ ਨੂੰ ਰੋਕਣ ਲਈ ਫੇਸਬੁੱਕ ਨੇ ਬ੍ਰਿਟੇਨ ਦੀ ਮਹਿਲਾ ਯੂਜ਼ਰ ਨੂੰ ਨਗਨ ਤਸਵੀਰਾਂ ਭੇਜਣ ਲਈ ਕਿਹਾ ਹੈ। ਕੰਪਨੀ ਦਾ ਕਹਿਣਾ ਹੈ ਇਸ ਮਹਿਲਾ ਵੱਲੋਂ ਭੇਜੀ ਤਸਵੀਰ ਜ਼ਰੀਏ ਉਹ ਪੁਸ਼ਟੀ ਕਰਨਗੇ ਕਿ ਕੋਈ ਵਿਅਕਤੀ  ਮਹਿਲਾ ਦੀ ਨਗਨ ਤਸਵੀਰ ਫੇਸਬੁਕ ’ਤੇ ਪੋਸਟ ਨਾ ਕਰੇ।

ਇਸ ਫੀਚਰ ਨੂੰ ‘ਰਿਵੈਂਜ ਪੋਰਨ’ ਦਾ ਨਾਂ ਦਿੱਤਾ ਗਿਆ ਹੈ। ਯੂਜ਼ਰ ਦੀ ਨਗਨ ਤਸਵੀਰ ਨੂੰ ਡਿਜੀਟਲ ਫਿੰਗਰਪ੍ਰਿੰਟ ਲਈ ਅਸਾਇਨ ਕੀਤਾ ਜਾਵੇਗਾ ਜਿਸ ਦੀ ਮਦਦ ਨਾਲ ਕੰਪਨੀ ਯੂਜ਼ਰ ਦੀ ਤਸਵੀਰ ਨੂੰ ਸਕੈਨ ਕਰੇਗੀ ਤੇ ਅਜਿਹੀ ਕੋਈ ਤਸਵੀਰ ਨੂੰ ਫੇਸਬੁਕ ’ਤੇ ਸ਼ੇਅਰ ਹੋਣੋਂ ਰੋਕ ਸਕੇਗੀ।

 

ਫੇਸਬੁਕ ਦਾ ਮੰਨਣਾ ਹੈ ਕਿ ਅਜਿਹਾ ਕਰਨ ਵਾਲੇ ਨੂੰ ਫੇਸਬੁੱਕ ਤੁਰੰਤ ਉਸ ਯੂਜ਼ਰ ਨੂੰ ਬਲਾਕ ਕਰ ਦੇਵੇਗਾ। ਆਸਟਰੇਲੀਆ ਵਿੱਚ ਫੇਸਬੁੱਕ ਇਸ ਵਿਕਲਪ ਦੀ ਅਜ਼ਮਾਇਸ਼ ਕਰ ਚੁੱਕਿਆ ਹੈ। ਹੁਣ ਬ੍ਰਿਟੇਨ ਤੇ ਅਮਰੀਕਾ ਦੇ ਨਾਲ-ਨਾਲ ਕੈਨੇਡਾ ਵਿੱਚ ਇਸ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।