ਵਟਸਐਪ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
ਏਬੀਪੀ ਸਾਂਝਾ | 25 May 2018 01:43 PM (IST)
ਨਵੀਂ ਦਿੱਲੀ: ਐਂਡਰਾਇਡ ਯੂਜ਼ਰਜ਼ ਲਈ ਨਵਾਂ ਫੀਚਰ ਆਇਆ ਹੈ। ਇਸ ਨਾਲ ਹੁਣ ਤੁਸੀਂ ਵਟਸਐਪ 'ਤੇ ਆ ਰਹੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਜੇਕਰ ਗੈਲਰੀ 'ਚ ਨਹੀਂ ਦੇਖਣਾ ਚਾਹੁੰਦੇ ਤਾਂ ਅਜਿਹਾ ਹੋ ਸਕਣਾ ਹੁਣ ਸੰਭਵ ਹੋਵੇਗਾ। ਐਂਡਰਾਇਡ ਦੇ ਬੇਟਾ ਵਰਜ਼ਨ 2.18.158 'ਚ ਨਵਾਂ ਮੀਡੀਆ ਵਿਜ਼ੀਬਿਲਿਟੀ ਫੀਚਰ ਆਇਆ ਹੈ ਜਿਸ 'ਚ ਯੂਜ਼ਰਜ਼ ਨੂੰ ਵਟਸਐਪ ਤੇ ਕਿਸੇ ਕਾਨਟੈਕਟ ਨੂੰ ਸੇਵ ਕਰਨ ਲਈ ਸ਼ਾਰਟਕੱਟ ਵੀ ਦਿੱਤਾ ਗਿਆ ਹੈ। ਪਹਿਲਾਂ ਐਡਰਾਇੰਡ ਯੂਜ਼ਰ ਕੋਈ ਵੀ ਵਟਸਐਪ 'ਤੇ ਆਇਆ ਡਾਟਾ ਸੇਵ ਕਰਦੇ ਸਨ ਤਾਂ ਉਹ ਸਿੱਧਾ ਗੈਲਰੀ ਵਿੱਚ ਸੇਵ ਹੋ ਜਾਂਦਾ ਸੀ। ਹੁਣ ਜੇਕਰ ਯੂਜ਼ਰ ਮੀਡੀਆ ਵਿਜ਼ੀਬਿਲਿਟੀ ਨੂੰ ਡਿਸੇਬਲ ਕਰ ਦਿੰਦਾ ਹੈ ਤਾਂ ਡਾਟਾ ਗੈਲਰੀ 'ਚ ਨਹੀਂ ਜਾਵੇਗਾ। ਦੱਸ ਦਈਏ ਕਿ ਇਹ ਫੀਚਰ ਆਈਫੋਨ 'ਚ ਪਹਿਲਾਂ ਤੋਂ ਹੀ ਉਪਲੱਬਧ ਹੈ।