ਨਵੀਂ ਦਿੱਲੀ: ਵ੍ਹੱਟਸਐਪ ਵਰਤੋਂਕਾਰਾਂ ਨੂੰ ਨਵੀਂ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਖ਼ਰਾਬੀ ਜਾਂ ਫਿਰ ਕਿਸੇ ਤਕਨੀਕੀ ਨੁਕਸ ਕਾਰਨ ਤੁਸੀਂ ਕਿਸੇ ਨੂੰ ਬਲਾਕ ਕੀਤਾ ਹੋਇਆ ਹੈ ਤਾਂ ਉਹ ਫਿਰ ਵੀ ਤੁਹਾਨੂੰ ਸੰਦੇਸ਼ ਭੇਜ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ WhatsApp ਵਿੱਚ ਬਲਾਕ ਕਰਨ ਵਾਲਾ ਫੀਚਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ।


 

ਬਲਾਕ ਕਰਨ ਲਈ ਇਹ ਕਰੋ

ਹਾਲਾਂਕਿ, ਕੰਪਨੀ ਨੇ ਇਸ ਖ਼ਰਾਬੀ ਉਤੇ ਫਿਲਹਾਲ ਕੋਈ ਬਿਆਨ ਨਹੀਂ ਦਿੱਤਾ। ਜੇਕਰ ਯੂਜ਼ਰ ਚਾਹੁਣ ਤਾਂ ਉਹ ਬਲਾਕ ਫੀਚਰ ਨੂੰ ਕੁਝ ਸਮੇਂ ਲਈ ਠੀਕ ਕਰ ਸਕਦੇ ਹਨ। ਸਿਰਫ਼ ਵਰਤੋਂਕਾਰ ਨੂੰ ਆਪਣੇ ਬਲਾਕ ਕੀਤੇ ਕੌਂਟੈਕਟ ਨੂੰ ਅਨਬਲਾਕ ਕਰਨਾ ਹੋਵੇਗਾ ਤੇ ਫਿਰ ਕੁਝ ਸਮੇਂ ਬਾਅਦ ਮੁੜ ਤੋਂ ਬਲਾਕ ਕੀਤਾ ਜਾ ਸਕਦਾ ਹੈ।

ਵ੍ਹੱਟਸਐਪ ਪਿਛਲੇ ਹਫ਼ਤੇ ਹੀ ਨਵਾਂ ਫੀਚਰ ਲੈ ਕੇ ਆਇਆ ਹੈ, ਜਿਸ ਵਿੱਚ WhatsApp ਗਰੁੱਪ ਲਈ ਵੀਡੀਓ ਕਾਲ ਸੁਵਿਧਾ ਦਿੱਤੀ ਗਈ ਹੈ। ਵ੍ਹੱਟਸਐਪ ਨੇ ਆਪਣੇ ਇਸ ਫੀਚਰ ਵਿੱਚ ਪੰਜ ਨਵੇਂ ਬਦਲਾਅ ਕੀਤੇ ਹਨ, ਜਿਸ ਵਿੱਚ ਡਿਸਕ੍ਰਿਪਸ਼ਨ, ਐਡਮਿਨ ਕੰਟਰੋਲ, ਗਰੁੱਪ ਕੈਚ-ਅੱਪ, ਪਾਰਟੀਸਿਪੈਂਟ ਸਰਚ ਤੇ ਐਡਮਿਨ ਪਰਮਿਸ਼ਨ ਆਦਿ ਫੀਚਰ ਸ਼ਾਮਲ ਹਨ।