ਨਵੀਂ ਦਿੱਲੀ: ਭਾਰਤ 'ਚ ਆਉਂਦੇ ਦੋ ਸਾਲਾਂ 'ਚ ਸੈਕਿੰਡ ਹੈਂਡ ਫੋਨ ਦੀ ਮੰਗ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਸੈਮਸੰਗ ਤੇ ਐਪਲ ਦੇ ਮਹਿੰਗੇ ਮੋਬਾਈਲ ਨੂੰ ਭਾਰੀ ਛੋਟ 'ਤੇ ਖਰੀਦਣ ਵਾਲਿਆਂ ਦੀ ਗਿਣਤੀ ਵਧਦੀ ਦਿਖਾਈ ਦੇ ਰਹੀ ਹੈ।


 

ਅਗਲੇ ਦੋ ਸਾਲਾਂ 'ਚ ਸਮਾਰਟਫੋਨ ਦੇ ਬਾਜ਼ਾਰ 'ਚ 27% ਦਾ ਵਾਧਾ ਹੋਵੇਗਾ। ਜਿਥੇ ਬਾਜ਼ਾਰ 'ਚ ਮੌਜੂਦ ਐਮੇਜ਼ੋਨ, ਕੈਸ਼ੀਫਾਈ, ਸ਼ਾਪਕਲੂਜ ਤੇ ਟੋਗੋਫੋਗੋ ਜਿਹੇ ਖਿਡਾਰੀਆਂ ਦੀ ਸਾਲਾਨਾ ਵਿਕਰੀ 'ਚ ਤਿੰਨ ਤੋਂ ਚਾਰ ਗੁਣਾ ਵਾਧਾ ਹੋ ਸਕਦਾ ਹੈ।

ਐਮੇਜ਼ਨ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਰਿਫਰਬਿਸ਼ਡ ਮੋਬਾਈਲਾਂ ਦੀ ਵਿਕਰੀ ਸਾਲਾਨਾ 400 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਐਮਾਜ਼ੋਨ ਤੋਂ ਇਲਾਵਾ ਬਾਜ਼ਾਰ 'ਚ ਕਈ ਹੋਰ ਕੰਪਨੀਆਂ ਦਾ ਵੀ ਗ੍ਰੋਥ ਰੇਟ ਕਾਫੀ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਰਿਫਰਬਿਸ਼ਡ ਮੋਬਾਇਲ ਇਕ ਕਿਸਮ ਦੇ ਸੈਕਿੰਡ ਹੈਂਡ ਫੋਨ ਹੀ ਹੁੰਦੇ ਹਨ।