ਨਵੀਂ ਦਿੱਲੀ: ਸਮਾਰਟਫੋਨ ਕੰਪਨੀ ਸ਼ਿਓਮੀ ਨੇ 7 ਜੂਨ ਨੂੰ ਭਾਰਤ 'ਚ ਲਾਂਚ ਹੋਣ ਵਾਲੇ ਸਮਾਰਟਫੋਨ ਦੇ ਲਾਂਚ ਈਵੈਂਟ ਲਈ ਮੀਡੀਆ ਨੂੰ ਸੱਦਾ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਟਵਿਟਰ 'ਤੇ ਜਾਰੀ ਕੀਤੇ ਟੀਜ਼ਰ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਰੈਡਮੀ 'ਐਸ 2' ਲਾਂਚ ਕੀਤਾ ਜਾਵੇਗਾ।


ਹਾਲਾਕਿ ਸ਼ਿਓਮੀ ਇਸ ਗੱਲ ਨੂੰ ਲੈ ਕੇ ਪਹਿਲਾਂ ਹੀ ਖੁਲਾਸਾ ਕਰ ਚੁੱਕਾ ਹੈ ਕਿ ਰੈਡਮੀ 'ਐਸ 2' ਸੈਲਫੀ ਸਪੈਸ਼ਲ ਫੋਨ ਹੈ। ਇਸ ਸਮਾਰਟਫੋਨ ਨੂੰ ਪਹਿਲਾਂ ਹੀ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਹੁਣ ਭਾਰਤ 'ਚ ਇਹ ਫੋਨ ਰੈਡਮੀ 'Y2' ਦੇ ਨਾਂ ਹੇਠ ਲਾਂਚ ਕੀਤਾ ਜਾਵੇਗਾ।

ਫੋਨ ਦੀ ਕੀਮਤ ਤੇ ਫੀਚਰਜ਼ ਦਾ ਐਲਾਨ 7 ਜੂਨ ਨੂੰ ਹੋਣ ਵਾਲੇ ਈਵੈਂਟ 'ਚ ਹੀ ਕੀਤਾ ਜਾਵੇਗਾ। ਅੰਦਾਜ਼ਾ ਹੈ ਕਿ ਭਾਰਤੀ ਬਾਜ਼ਾਰ 'ਚ ਕੰਪਨੀ 15,000 ਤੋਂ ਘੱਟ ਕੀਮਤ 'ਚ ਬੇਹਤਰ ਸਮਾਰਟਫੋਨ ਦੇ ਰਹੀ ਹੈ।