ਪਾਕਿਸਤਾਨ ਨੇ ਭਾਰਤ ਤੋਂ ਕਿਉਂ ਮੰਗੀ ਇਹ ਮੂਰਤੀ..
ਏਬੀਪੀ ਸਾਂਝਾ | 10 Oct 2016 11:32 AM (IST)
ਇਸਲਾਮਾਬਾਦ: ਪਾਕਿਸਤਾਨ ਨੇ ਭਾਰਤ ਤੋਂ ਮੋਹਨਜੋਦੜੇ ਦੀ ਡਾਂਸਿੰਗ ਗਰਲ ਦੀ ਮੂਰਤੀ ਲੈਣ ਦੀ ਮੰਗ ਕਰ ਦਿੱਤੀ ਹੈ। ਪਾਕਿਸਤਾਨ ਰਾਸ਼ਟਰੀ ਕਲਾ ਪਰੀਸ਼ਦ (ਪੀ. ਐੱਨ. ਸੀ. ਏ.) ਦੇ ਜਨਰਲ ਡਾਇਰੈਕਟਰ ਸਈਦ ਜਮਾਲ ਸ਼ਾਹ ਮੁਤਾਬਿਕ ਡਾਂਸਿੰਗ ਗਰਲ ਮੋਹਨਜੋਦੜੋ ਸਾਡੀ ਮੂਰਤੀ ਹੈ। ਅੱਜ ਤੱਕ ਕਿਸੇ ਨੇ ਦਾਅਵਾ ਨਹੀਂ ਕੀਤਾ ਹੈ ਪਰ ਅਸੀਂ ਉਹ ਦਾਅਵਾ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਯੂਨੈਸਕੋ ਦੇ ਸੰਮੇਲਨਾਂ 'ਚ ਮੂਰਤੀ ਦਾ ਮੁੱਦਾ ਚੁੱਕਾਂਗੇ। ਦੱਸਣ ਯੋਗ ਹੈ ਕਿ 2500 ਈਸਵੀ ਪੂਰਵ ਦੀ ਡਾਂਸਿੰਗ ਗਰਲ ਦੀ ਇਹ ਮੂਰਤੀ ਮੌਜੂਦਾ ਸਮੇਂ 'ਚ ਦਿੱਲੀ ਦੇ ਰਾਸ਼ਟਰੀ ਅਜਾਇਬ ਘਰ (ਮਿਊਜ਼ੀਅਮ) 'ਚ ਮੌਜੂਦ ਹੈ ਅਤੇ ਇਸ ਨੂੰ 1926 'ਚ ਬ੍ਰਿਟਿਸ਼ ਸ਼ਾਸਨ ਦੌਰਾਨ ਲੱਭਿਆ ਗਿਆ ਸੀ। ਕਾਂਸੇ ਦੀ ਬਣੀ ਇਹ ਡਾਂਸਿੰਗ ਗਰਲ ਦੀ ਮੂਰਤੀ ਤਕਰੀਬਨ 4.1 ਇੰਚ ਉੱਚੀ ਹੈ। ਜੋ ਕਿ ਪ੍ਰਾਚੀਨ ਸ਼ਹਿਰ ਸਿੰਧ 'ਚ ਸਿੰਧੂ ਘਾਟੀ ਸਭਿਅਤਾ ਦੇ ਮੋਹਨਜੋਦੜੋ ਤੋਂ ਹੈ। ਮੂਰਤੀ ਦੀ ਖੱਬੀ ਬਾਂਹ 'ਚ 24-25 ਚੂੜੀਆਂ ਅਤੇ ਸੱਜੀ ਬਾਂਹ 'ਚ 4 ਚੂੜੀਆਂ ਪਹਿਨੀਆਂ ਨਜ਼ਰ ਆ ਰਹੀਆਂ ਹਨ ਅਤੇ ਗਲ 'ਚ ਹਾਰ ਨਜ਼ਰ ਆ ਰਿਹਾ ਹੈ। ਸਈਦ ਨੇ ਦੱਸਿਆ ਕਿ ਇਸ ਡਾਂਸਿੰਗ ਗਰਲ ਦਾ ਨਾਂ ਬ੍ਰਿਟਿਸ਼ ਪੁਰਾਤਤਵ ਸਰ ਜਾਨ ਮਾਰਸ਼ਲ ਵੱਲੋਂ ਰੱਖਿਆ ਗਿਆ ਸੀ।