ਗੁੜਗਾਂਵ: ਇੱਕ ਡਾਕਟਰ ਦੀ ਕਰਤੂਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਗੁੜਗਾਂਵ ਦੇ ਸਿਵਲ ਹਸਪਤਾਲ ਦੇ ਇੱਕ ਆਰਥੋਪੇਡਿਕ ਸਰਜਨ 'ਤੇ ਇੱਕ ਮਰੀਜ ਰੇਪ ਕਰਨ ਦੇ ਇਲਜ਼ਾਮ ਲੱਗੇ ਹਨ। ਇਲਜ਼ਾਮ ਹਨ ਕਿ ਡਾਕਟਰ ਨੇ ਪੀੜਤ ਔਰਤ ਮਰੀਜ ਨੂੰ ਨੌਕਰੀ ਦਾ ਝਾਂਸਾ ਦੇ ਉਸ ਨਾਲ ਰੇਪ ਕੀਤਾ। ਫਿਲਹਾਲ ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਮੁਲਜ਼ਮ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਪੀੜਤ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪੈਰਾਂ 'ਚ ਦਰਦ ਹੋਣ ਦੇ ਚੱਲਦੇ ਇਲਾਜ ਲਈ ਡਾਕਟਰ ਅਰਵਿੰਦ ਜਿੰਦਲ ਕੋਲ ਗਈ ਸੀ। ਜਿੰਦਲ ਨੇ ਉਸ ਨੂੰ ਇੱਕ ਐਕਸ-ਰੇ ਕਰਵਾਉਣ ਦੀ ਸਲਾਹ ਦਿੱਤੀ। ਜਦ ਉਹ ਐਕਸੇ-ਰੇ ਰਿਪੋਰਟ ਲੈ ਕੇ ਡਾਕਟਰ ਕੋਲ ਪਹੁੰਚੀ ਤਾਂ ਉਸ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ। ਜਦ ਹਸਪਤਾਲ ਦੀ ਓਪੀਡੀ ਬੰਦ ਹੋ ਗਈ ਤਾਂ ਡਾਕਟਰ ਜਿੰਦਲ ਉਸ ਨੂੰ ਆਪਣੇ ਇੱਕ ਦੋਸਤ ਦੇ ਦੁਆਰਕਾ ਵਿਚਲੇ ਘਰ ਅੰਦਰ ਲੈ ਗਿਆ। ਪੀੜਤ ਨੂੰ ਇਹ ਬਹਾਨਾ ਲਗਾਇਆ ਗਿਆ ਕਿ ਇਹ ਦੋਸਤ ਇੱਕ ਐਨਜੀਓ ਚਲਾਉਂਦਾ ਹੈ ਤੇ ਉਸ ਨੂੰ ਨੌਕਰੀ ਦਵਾਏਗਾ। ਪਰ ਇੱਥੇ ਡਾਕਟਰ ਨੇ ਮਰੀਜ ਔਰਤ ਨਾਲ ਬਲਾਤਕਾਰ ਕੀਤਾ। ਪੁਲਿਸ ਮੁਤਾਬਕ ਪੀੜਤ ਦੀ ਮੈਡੀਕਲ ਜਾਂਚ ਤੋਂ ਬਾਅਦ ਰੇਪ ਦੀ ਪੁਸ਼ਟੀ ਹੋ ਚੁੱਕੀ ਹੈ।