ਮਨਵੀਰ ਕੌਰ ਰੰਧਾਵਾ


ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਦਹਿਸ਼ਤ ਦੁਨੀਆ ਭਰ 'ਚ ਹੈ। ਇਸ ਮਾਰੂ ਮਹਾਂਮਾਰੀ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਦੱਸ ਦਈਏ ਕਿ ਇਸ ਦਾ ਖ਼ਤਰਾ ਅਜੇ ਖ਼ਤਮ ਨਹੀਂ ਹੋਇਆ। ਇਸ ਵਾਇਰਸ ਦੇ ਤਬਾਹੀ ਮਚਾਉਣ ਦੌਰਾਨ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਦਰਅਸਲ, 1981 'ਚ ਆਇਆ ਇੱਕ ਨਾਵਲ ਅਚਾਨਕ ਚਰਚਾ ਵਿੱਚ ਆ ਗਿਆ ਹੈ। ਤੁਸੀਂ ਇਸ ਦਾ ਕਾਰਨ ਜਾਣ ਕੇ ਹੈਰਾਨ ਵੀ ਹੋਵੋਗੇ।

ਇਸ ਨਾਵਲ ਵਿੱਚ ਸਾਫ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ 2020 'ਚ ਦੁਨੀਆ ਵਿੱਚ ਇੱਕ ਬਿਮਾਰੀ ਫੈਲ ਜਾਵੇਗੀ ਜੋ ਗਲ਼ੇ ਤੇ ਫੇਫੜਿਆਂ ਨੂੰ ਇਨਫੈਕਸ਼ਨ ਨਾਲ ਭਰ ਦੇਵੇਗੀ। ਸਿਰਫ ਇਹ ਹੀ ਨਹੀਂ, ਇਸ ਨਾਲ ਵੁਹਾਨ 400 ਵੈਪਨ ਸ਼ਬਦ ਵੀ ਵਰਤਿਆ ਗਿਆ ਹੈ। ਲੋਕ ਹੈਰਾਨ ਹਨ ਕਿ 40 ਸਾਲ ਪਹਿਲਾਂ ਇਸ ਦੇ ਲੇਖਕ ਨੂੰ ਕੋਰੋਨਾਵਾਇਰਸ ਦਾ ਅਹਿਸਾਸ ਹੋਇਆ ਸੀ।

ਕਿਤਾਬ ਦਾ ਨਾਂ "The Eyes Of Darkness" ਹੈ, ਜੋ ਅਮਰੀਕੀ ਲੇਖਕ ਡੀਨ ਕੁੰਟਜ਼ ਨੇ ਲਿਖੀ ਹੈ। ਇਹ ਨਾਵਲ ਸਾਲ 1981 'ਚ ਪ੍ਰਕਾਸ਼ਤ ਹੋਇਆ ਸੀ। ਵੂਹਾਨ -400 ਵਾਇਰਸ ਇਸ ਕਿਤਾਬ 'ਚ ਪ੍ਰਗਟ ਹੋਇਆ ਹੈ ਜਿਸ ਪੰਨੇ 'ਤੇ ਇਹ ਵੀ ਜ਼ਿਕਰ ਕੀਤਾ ਗਿਆ ਹੈ ਉਹ ਇੰਨਾ ਸਪਸ਼ਟ ਤੌਰ ਤੇ ਲਿਖਿਆ ਗਿਆ ਜਾਪਦਾ ਹੈ ਜਿਵੇਂ  ਇਹ ਅਜੋਕੀ ਸਥਿਤੀ ਬਾਰੇ ਹਾਲ ਹੀ 'ਚ ਕਿਸੇ ਦੁਆਰਾ ਲਿਖਿਆ ਗਿਆ ਹੈ। ਕਿਤਾਬ 'ਚ ਜ਼ਿਕਰ ਕੀਤਾ ਗਿਆ ਹੈ ਕਿ ਵੁਹਾਨ ਵਾਇਰਸ ਦੀ ਵਰਤੋਂ ਇੱਕ ਲੈਬ ਦੇ ਜ਼ਰੀਏ ਜੈਵਿਕ ਹਥਿਆਰ ਵਜੋਂ ਕੀਤੀ ਗਈ ਹੈ।

ਸੋਸ਼ਲ ਮੀਡੀਆ ਦੇ ਉਪਯੋਗਕਰਤਾ ਡੈਰੇਨ ਪਲੇਮੂਥ ਨੇ ਪਹਿਲਾਂ ਇਸ ਕਿਤਾਬ ਦੇ ਕਵਰ ਪੇਜ ਤੇ ਅੰਦਰ ਦੀ ਇੱਕ ਤਸਵੀਰ ਆਪਣੇ ਅਕਾਉਂਟ 'ਤੇ ਸ਼ੇਅਰ ਕੀਤੀ। ਇਹ ਉਸ ਪੈਰਾ ਨੂੰ ਉਜਾਗਰ ਕਰਦਾ ਹੈ ਜਿਸ 'ਚ ਵੁਹਾਨ 400 ਦਾ ਜ਼ਿਕਰ ਕੀਤਾ ਗਿਆ। ਉਸ ਨੇ ਕੈਪਸ਼ਨ ਦਿੱਤਾ ਹੈ ਕਿ ਇਹ ਦੁਨੀਆ ਕਿੰਨੀ ਅਜੀਬ ਹੈ ਕਿ ਅਸੀਂ ਸਾਰੇ ਰਹਿੰਦੇ ਹਾਂ। ਲੋਕ ਵੁਹਾਨ ਬਾਰੇ ਇੰਨਾ ਸਾਫ ਲਿਖਿਆ ਪੜ੍ਹ ਕੇ ਹੈਰਾਨ ਹਨ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਸਿਰਫ ਇੱਕ ਇਤਫ਼ਾਕ ਦੱਸਿਆ ਹੈ, ਬਹੁਤ ਸਾਰੇ ਲੋਕਾਂ ਨੇ ਇਸ ਨੂੰ ਲੇਖਕ ਦਾ ਪੂਰਵ-ਅਨੁਮਾਨ ਦੱਸਿਆ ਹੈ।

ਇਹ ਹੈ ਕਿਤਾਬ ਦਾ ਮੁੱਖ ਵਿਸ਼ਾ:

"ਆਈਜ਼ ਆਫ਼ ਡਾਰਕਨੇਸ" ਅਸਲ 'ਚ ਇੱਕ ਰੋਮਾਂਚਕ ਨਾਵਲ ਹੈ। ਇਸ ਦੀ ਕਹਾਣੀ ਇਹ ਹੈ ਕਿ ਇਕ ਮਾਂ ਇਸ ਗੱਲ ਦੀ ਭਾਲ ਕਰ ਰਹੀ ਹੈ ਕਿ ਉਸ ਦਾ ਬੇਟਾ ਸ਼ਾਬਦਿਕ ਇੱਕ ਸਾਲ ਪਹਿਲਾਂ ਮਰ ਗਿਆ ਸੀ ਜਾਂ ਫਿਰ ਵੀ ਜ਼ਿੰਦਾ ਹੈ। ਉਹ ਆਪਣੇ ਪੁੱਤਰ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕਰਦੀ ਹੈ।