ਓਬਾਮਾ ਤੇ ਪੋਪ ਨੂੰ ਪਛਾੜਿਆ ਇਸ ਔਰਤ ਨੇ
ਏਂਜਾ ਰਿੰਗ੍ਰੀਨ ਨੇ ਸਾਲ ਦੇ ਸ਼ੁਰੂ 'ਚ ਦੋ ਸਾਲ ਦੇ ਨਾਈਜੀਰੀਆਈ ਬੱਚੇ ਨੂੰ ਗੋਦ ਲਿਆ ਸੀ। ਇਸ ਬੱਚੇ ਨੂੰ ਪਾਣੀ ਪਿਲਾਉਂਦਿਆਂ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਦੁਨੀਆਂ 'ਚ ਕਾਫ਼ੀ ਵਾਇਰਲ ਹੋਈ ਸੀ। ਏਂਜਾ ਬੱਚੇ 'ਹੋਪ' ਨੂੰ ਗੋਦ ਲੈ ਕੇ ਉਸਦੀ ਦੇਖਭਾਲ ਕੀਤੀ, ਜਿਸ ਤੋਂ ਬਾਅਦ ਉਸਦੀ ਹਾਲਤ 'ਚ ਸੁਧਾਰ ਆਇਆ ਸੀ।
ਜ਼ਿਕਰਯੋਗ ਹੈ ਕਿ ਇਸ ਸੂਚੀ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੂਜੇ ਨੰਬਰ 'ਤੇ ਰਹੇ ਹਨ। ਜਿਊਰੀ ਦਾ ਕਹਿਣਾ ਹੈ ਕਿ ਬਰਾਕ ਓਬਾਮਾ ਦਾ ਕਾਰਜਕਾਲ ਬਤੌਰ ਅਮਰੀਕੀ ਰਾਸ਼ਟਰਪਤੀ ਸ਼ਾਨਦਾਰ ਰਿਹਾ। ਉਹ ਸਾਂਤੀ, ਸਹਿਣਸ਼ੀਲਤਾ ਤੇ ਸੁਤੰਤਰਤਾ ਲਈ ਜਾਣੇ ਜਾਣਗੇ।
ਅਸੀਂ ਸਾਰੇ ਉਨ੍ਹਾਂ ਦੀ ਕਮੀ ਮਹਿਸੂਸ ਕਰਾਂਗੇ। ਮੈਗਜ਼ੀਨ ਨੇ ਪ੍ਰੇਰਣਾਸਰੋਤ ਲੋਕਾਂ ਦੀ ਸੂਚੀ 'ਚ ਅਭਿਨੇਤਰੀ ਚਾਰਲੀਜ਼ ਥੇਰੋਨ ਨੂੰ ਤੀਜੇ ਨੰਬਰ 'ਤੇ ਰੱਖਿਆ ਹੈ। ਉੱਥੇ ਹੀ ਪੋਪ ਫ੍ਰਾਂਸਿਸ ਨੂੰ ਇਸ ਸੂਚੀ 'ਚ ਚੌਥਾ ਥਾਂ ਮਿਲਿਆ ਹੈ।
ਹੋਪ ਦੀ ਹਾਲਤ 'ਤੇ ਗੱਲ ਕਰਦਿਆਂ ਏਂਜਾ ਨੇ ਕਿਹਾ ਸੀ ਮੈਂ 20 ਮਹੀਨੇ ਪਹਿਲਾਂ ਹੀ ਮਾਂ ਬਣੀ ਸੀ। ਮੈਂ ਬੱਚੇ ਦੀ ਕਦਰ ਕਰਨਾ ਜਾਣਦੀ ਹਾਂ ਇਸ ਲਈ ਹੋਪ ਨੂੰ ਦੇਖਦਿਆਂ ਹੀ ਉਸ ਨੂੰ ਗੋਦ ਲੈਣ ਦਾ ਫ਼ੈਸਲਾ ਕੀਤਾ। ਉੱਥੇ ਹੀ, ਉਮ ਮੈਗਜ਼ੀਨ ਦੇ ਮੁੱਖ ਸੰਪਾਦਕ ਜੌਰਜ ਕਿੰਡਲ ਨੇ ਦੱਸਿਆ ਕਿ 'ਏਂਜਾ ਹੋਪ ਨੂੰ ਬਚਾ ਕੇ ਲੱਖਾਂ ਲੋਕਾਂ ਲਈ ਪ੍ਰੇਰਣਾਸਰੋਤ ਬਣੀ ਹੈ।
ਬਰਲਿਨ : ਡੈਨਮਾਰਕ ਦੀ ਰਹਿਣ ਵਾਲੀ ਸੋਸ਼ਲ ਵਰਕਰ ਏਂਜਾ ਰਿੰਗ੍ਰੀਨ ਲੋਵੇਨ ਨੇ ਬਰਾਕ ਓਬਾਮਾ, ਪੋਪ ਫ੍ਰਾਂਸਿਸ, ਦਲਾਈ ਲਾਮਾ ਆਦਿ ਵਰਗੀਆਂ ਹਸਤੀਆਂ ਨੂੰ ਪਿੱਛੇ ਕਰਦਿਆਂ ਦੁਨੀਆਂ ਦੇ ਪ੍ਰੇਰਣਾਦਾਇਕ ਲੋਕਾਂ ਦੀ ਸੂਚੀ 'ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਇਹ ਸੂਚੀ ਜਰਮਨ ਭਾਸ਼ਾ ਦੇ ਪ੍ਰਸਿੱਧ ਮੈਗਜ਼ੀਨ ਉਮ ਨੇ ਜਾਰੀ ਕੀਤੀ ਹੈ।