ਲੰਡਨ: ਇੰਗਲੈਂਡ ਵਿੱਚ ਅਜਬ-ਗ਼ਜ਼ਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚਿੜੀਆ ਘਰ ਵਿਚਲੇ ਸ਼ੇਰ ਦੀ ਦਾੜ੍ਹ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ ਹੈ। ਡੇਵੋਂਜ਼ ਪੇਗਨਟਨ ਜ਼ੂ ਦੇ ਸ਼ੇਰ ਦੀ ਜਾੜ੍ਹ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ ਖਾਣ ਵਿੱਚ ਤਕਲੀਫ਼ ਹੁੰਦੀ ਸੀ। ਪਰ ਡਾਟਕਰ ਨੇ ਉਸ ਦੀ ਦਾੜ੍ਹ ਨੂੰ ਭਰਨ ਵਿੱਚ ਸਫ਼ਲਤਾ ਹਾਸਲ ਕੀਤੀ, ਜਿਸ 'ਤੇ ਉਨ੍ਹਾਂ ਦੀ ਰੱਜ ਕੇ ਸ਼ਲਾਘਾ ਹੋ ਰਹੀ ਹੈ।


ਮਿਰਰ ਦੀ ਖ਼ਬਰ ਮੁਤਾਬਕ ਦੰਦਾਂ ਦੇ ਡਾਕਟਰ ਮੈਥਿਊ ਆਕਸਫੋਰਡ ਨੇ ਫੈਬੀ ਨਾਂਅ ਦੇ ਗਿਆਰਾਂ ਸਾਲਾ ਸ਼ੇਰ ਦੀ ਦਾੜ੍ਹ ਨੂੰ ਠੀਕ ਕੀਤਾ। ਫੈਬੀ ਦੋ ਮੀਟਰ ਲੰਮਾ ਤੇ 100 ਕਿੱਲੋ ਤੋਂ ਵੱਧ ਭਾਰਾ ਹੈ ਤੇ ਉਸ ਦੇ ਸੂਏ (ਨੁਕੀਲੇ ਦੰਦ) ਅੱਠ ਸੈਂਟੀਮੀਟਰ ਤੋਂ ਵੀ ਵੱਧ ਲੰਮੇ ਹਨ। ਉਂਝ ਮੈਥਿਊ ਨੇ ਫੈਬੀ ਦਾ ਆਪ੍ਰੇਸ਼ਨ ਉਸ ਨੂੰ ਸੁੰਨ ਕਰਕੇ ਕੀਤਾ ਪਰ ਇਸ ਜਵਾਨ ਸ਼ੇਰ ਨੂੰ ਹਮਲਾਵਰ ਹੋਣ ਤੋਂ ਬਚਾਉਣ ਲਈ ਡਾਕਟਰ ਨਾਲ ਹਥਿਆਰਬੰਦ ਗਾਰਡ ਵੀ ਖੜ੍ਹਾ ਕੀਤਾ ਗਿਆ ਸੀ।

ਤਜ਼ਰਬੇਕਾਰ ਪਸ਼ੂ ਮਾਹਰ ਮੈਥਿਊ ਵੱਲੋਂ ਕੀਤਾ ਆਪ੍ਰੇਸ਼ਨ ਸਫ਼ਲ ਰਿਹਾ ਅਤੇ ਹੁਣ ਫੈਬੀ ਚਿੜੀਘਰ ਵਿੱਚ ਚੰਗੀ ਤਰ੍ਹਾਂ ਰਹਿ ਰਿਹਾ ਹੈ। ਉਹ ਪੇਗਨਟਨ ਚਿੜੀਆਘਰ ਦਾ ਜਵਾਨ ਸ਼ੇਰ ਹੈ ਤੇ ਪ੍ਰਜਨਨ ਪ੍ਰਕਿਰਿਆ ਨੂੰ ਅੱਗੇ ਤੋਰਨ ਲਈ ਉਸ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।

ਦੇਖੋ ਵੀਡੀਓ-