ਨਵੀਂ ਦਿੱਲੀ: ਵਿਦੇਸ਼ੀ ਲਾੜਿਆਂ ਦੀਆਂ ਛੱਡੀਆਂ ਵਿਆਹੁਤਾ ਔਰਤਾਂ ਨੂੰ ਭਾਰਤ ਸਰਕਾਰ ਵੱਲੋਂ ਕੀਤੀ ਸਖ਼ਤ ਕਾਰਵਾਈ ਦੇ ਬਾਵਜੂਦ ਕੋਈ ਰਾਹਤ ਨਹੀਂ ਮਿਲੀ। ਇਸ ਲਈ ਉਨ੍ਹਾਂ ਦਿੱਲੀ ਵਿੱਚ ਪ੍ਰਦਰਸ਼ਨ ਕੀਤਾ, ਜਿਸ ਵਿੱਚ ਪੰਜਾਬ ਤੇ ਹੋਰ ਸੂਬਿਆਂ ਤੋਂ ਆਈਆਂ ਤਕਰੀਬਨ 30 ਔਰਤਾਂ ਨੇ ਪ੍ਰਦਰਸ਼ਨ ਕੀਤਾ।


ਦਰਅਸਲ, ਅੱਜ ਯਾਨੀ ਬੁੱਧਵਾਰ ਨੂੰ ਐਨਆਰਆਈ ਲਾੜਿਆਂ ਦੀਆਂ ਪਤਨੀਆਂ ਨੇ ਜਨਹਿਤ ਪਟੀਸ਼ਨ ਪਾਈ ਸੀ, ਜਿਸ ਦੀ ਦਿੱਲੀ ਹਾਈਕੋਰਟ ਵਿੱਚ ਸੁਣਵਾਈ ਸੀ। ਅਦਾਲਤ ਨੇ ਉਨ੍ਹਾਂ ਨੂੰ 28 ਮਾਰਚ ਦੀ ਤਾਰੀਖ਼ ਦੇ ਦਿੱਤੀ, ਜਿਸ ਮਗਰੋਂ ਪੀੜਤਾਂ ਨੇ ਹਾਈਕੋਰਟ ਦੇ ਬਾਹਰ ਦੀ ਧਰਨਾ ਮਾਰ ਦਿੱਤਾ।

ਇਹ ਵੀ ਪੜ੍ਹੋ: ਧੋਖੇਬਾਜ਼ NRI ਪਤੀਆਂ ਵੱਲੋਂ ਪੀੜਤ ਮੁਟਿਆਰਾਂ ਨੇ ਮੰਗਿਆ ਵਿਸ਼ੇਸ਼ ਕੌਮਾਂਤਰੀ ਕਾਨੂੰਨ

ਪ੍ਰਦਰਸ਼ਨਕਾਰੀ ਔਰਤਾਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਧੋਖਾ ਦੇ ਚੁੱਕੇ ਵਿਦੇਸ਼ੀ ਪਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ, ਪਰ ਜ਼ਮੀਨੀ ਪੱਧਰ 'ਤੇ ਕੋਈ ਵੀ ਫਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਵੀ ਰਾਹਤ ਨਹੀਂ ਮਿਲੀ ਹੈ। ਪੀੜਤਾਂ ਨੇ ਕਿਹਾ ਕਿ ਨਾ ਸਰਕਾਰਾਂ ਤੇ ਹੁਣ ਅਦਾਲਤ ਵੀ ਸਾਨੂੰ ਨਿਆਂ ਦੇਣ ਵਿੱਚ ਦੇਰੀ ਕਰ ਰਹੀ ਹੈ।