ਨਵੀਂ ਦਿੱਲੀ: ਤੁਸੀਂ ਕੈਦੀਆਂ ਦੀ ਗ੍ਰਿਫ਼ਤਾਰੀ ਦੇ ਕਈ ਕਿੱਸੇ ਸੁਣੇ ਹੋਣਗੇ ਪਰ ਕੀ ਕਦੇ ਕਿਸੇ ਦਰੱਖ਼ਤ ਦੀ ਗ੍ਰਿਫ਼ਤਾਰੀ ਦਾ ਕਿੱਸਾ ਸੁਣਿਆ ਹੈ ਜੋ ਪਿਛਲੇ 121 ਸਾਲਾ ਤੋਂ ਜੰਜ਼ੀਰਾਂ ‘ਚ ਕੈਦ ਹੈ। ਜੀ ਹਾਂ, ਅਜਿਹਾ ਹੋਇਆ ਹੈ। ਇਹ ਮਾਮਲਾ 1898 ਯਾਨੀ ਅੰਗਰੇਜ਼ਾਂ ਦੇ ਸਮੇਂ ਦਾ ਹੈ ਜਦੋਂ ਪਾਕਿਸਤਾਨ ਵੀ ਭਾਰਤ ਦਾ ਹਿੱਸਾ ਹੁੰਦਾ ਸੀ। ਦੱਸ ਦਈਏ ਕਿ ਪਾਕਿਸਤਾਨ ਦੇ ਖੇਬਰ ਪਖ਼ਤੂਨਖ਼ਵਾ ਸਥਿਤ ਲੰਡੀ ਕੋਟਲ ਆਰਮੀ ਕੈਂਟੋਨਮੈਂਟ ‘ਚ ਤਾਇਨਾਤ ਇੱਕ ਅਫ਼ਸਰ ਜੇਮਸ ਸਕਿਵਡ ਸ਼ਰਾਬ ਦੇ ਨਸ਼ੇ ‘ਚ ਧੁੱਤ ਹੋ ਕੇ ਪਾਰਕ ‘ਚ ਘੁੰਮ ਰਿਹਾ ਸੀ ਕਿ ਅਚਾਨਕ ਉਸ ਨੂੰ ਲੱਗਿਆ ਕਿ ਜੰਜ਼ੀਰਾਂ ‘ਚ ਕੈਦ ਇਹ ਦਰੱਖ਼ਤ ਉਸ ‘ਤੇ ਹਮਲਾ ਕਰਨ ਲਈ ਆ ਰਿਹਾ ਹੈ। ਉਸ ਨੇ ਫੌਰਨ ਸਿਪਾਹੀਆਂ ਨੂੰ ਦਰਖ਼ਤ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿੱਤਾ।
ਬੱਸ ਉਦੋਂ ਤੋਂ ਇਹ ਦਰਖ਼ਤ ਲੋਹੇ ਦੀ ਜੰਜ਼ੀਰਾਂ ‘ਚ ਕੈਦ ਹੈ। ਕੁਝ ਸਮੇਂ ਬਾਅਦ ਅਫਸਰ ਨੂੰ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਹੋਇਆ ਪਰ ਇਸ ਤੋਂ ਬਾਅਦ ਵੀ ਉਸ ਨੇ ਦਰਖ਼ਤ ਨੂੰ ਜੰਜ਼ੀਰਾਂ ਤੋਂ ਰਿਹਾਅ ਨਹੀਂ ਕੀਤਾ। ਇਸ ਤਰ੍ਹਾਂ ਕਰਨ ਨਾਲ ਉਹ ਲੋਕਾਂ ਨੰ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਅੰਗਰੇਜੀ ਹਕੁਮਤ ਖਿਲਾਫ ਜਾਣ ਦਾ ਹਸ਼ਰ ਇਹੀ ਹੋਵੇਗਾ। ਦਰਖ਼ਤ ‘ਤੇ ਤਖ਼ਤੀ ਨਾਲ ਲਿਖਿਆ ਹੈ “ਮੈਂ ਹਿਰਾਸਤ ‘ਚ ਹਾਂ”।
ਇਸ ਤਖ਼ਤੀ ਦੇ ਨਾਲ ਹੀ ਪੂਰਾ ਕਿੱਸਾ ਵੀ ਲਿਖਿਆ ਹੈ। ਬੇਸ਼ੱਕ ਆਜ਼ਾਦ ਹੋਣ ਤੇ ਭਾਰਤ-ਪਾਕਿ ਵੰਡ ਹੋ ਗਈ ਹੈ ਪਰ ਇਸ ਤੋਂ ਬਾਅਦ ਵੀ ਇਹ ਦਰਖ਼ਤ ਅੰਗਰੇਜ਼ੀ ਹਕੁਮਤ ਦੀ ਯਾਦ ਦਵਾਉਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin